Meanings of Punjabi words starting from ਸ

[الصراط المُستقیم] ਅਲਿਸਰਾਤੁੰਲਮੁਸਤਕ਼ੀਮ. ਸਿੱਧਾ ਰਾਹ. ਸਿੱਧੀ ਸੜਕ.


ਦੇਖੋ, ਸਰਾਧ. "ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ ਕਰਾਹੀ." (ਗਉ ਕਬੀਰ)


ਸਿਰਾਉਣ ਦਾ ਭੂਤ ਕਾਲ. ਵੀਤਿਆ. ਗੁਜਰਿਆ. "ਅਮਲ ਸਿਰਾਨੋ ਲੇਖਾ ਦੇਨਾ." (ਸੂਹੀ ਕਬੀਰ) "ਬਿਰਥਾ ਅਉਧ ਸਿਰਾਨੀ." (ਸੋਰ ਮਃ ੯) ੨. ਸੀਤਲ ਹੋਇਆ, ਹੋਈ.


ਦੇਖੋ, ਸਰਾਇਚਾ.


ਦੇਖੋ, ਸਰਾਰ. "ਯਾ ਖ਼ੁਦਾਇ! ਕ੍ਯਾ ਭਯੋ ਸਿਰਾਰ." (ਨਾਪ੍ਰ)


शिरीषिका. ਸ਼ਿਰੀਸਿਕਾ. ਇਹ ਇੱਕ ਬਿਰਛ ਸਰੀਂਹ ਦੀ ਜਾਤਿ ਦਾ ਹੈ, ਜੋ ਜਲ ਵਾਲੇ ਥਾਂ ਹੁੰਦਾ ਹੈ, ਇਸ ਨੂੰ ਢਾਢੋਨ ਭੀ ਆਖਦੇ ਹਨ. ਵੈਦ੍ਯਕ ਗ੍ਰੰਥਾਂ ਵਿੱਚ ਇਹ ਕੋੜ ਬਵਾਸੀਰ ਆਦਿ ਰੋਗਾਂ ਦੇ ਨਾਸ਼ ਕਰਨ ਵਾਲਾ ਮੰਨਿਆ ਹੈ. "ਸ੍ਰੀਫਲ ਤਾਲ ਸਿਰਾਰੀ ਤਹਾਂ." (ਚਰਿਤ੍ਰ ੨੫੬)


ਕ੍ਰਿ. ਸੀਤਲ ਹੋਣਾ. "ਜਿਸ ਕੋ ਦੇਖ ਸਿਰਾਵਤ ਨੈਨ." (ਗੁਪ੍ਰਸੂ) ੨. ਵੀਤਣਾ. ਗੁਜ਼ਰਨਾ. "ਬਿਰਥਾ ਜਨਮ ਸਿਰਾਵੈ." (ਗਉ ਮਃ ੯)


ਸੰਗ੍ਯਾ- ਰਚਨਾ. ਸ੍ਰਿਸ੍ਟਿ. "ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ." (ਆਸਾ ਮਃ ੧) ੨. ਕ੍ਰਿ. ਵਿ- ਸਿਰਪਰ. ਸਿਰ ਤੇ. "ਸਿਰਿ ਲਗਾ ਜਮਡੰਡੁ." (ਵਾਰ ਜੈਤ) "ਪੁਰੀਆਂ ਖੰਡਾਂ ਸਿਰਿ ਕਰੇ ਇਕ ਪੈਰਿ ਧਿਆਏ." (ਮਃ ੧. ਵਾਰ ਸਾਰ) ਜੇ ਪੁਰੀਆਂ ਅਤੇ ਖੰਡਾਂ ਨੂੰ ਸਿਰ ਤੇ ਚੁੱਕਕੇ ਇੱਕ ਪੈਰ ਤੇ ਖੜਾ ਅਰਾਧਨ ਕਰੇ. ੩. ਉੱਪਰ. ਉੱਤੇ। ੪. ਸ੍ਰਿਜ (ਰਚ) ਕੇ. ਦੇਖੋ, ਸ੍ਰਿਜ। ੫. ਵਿ- ਸ਼ਿਰੋਮਣਿ. ਵਧੀਆ. "ਸਭਨਾ ਉਪਾਵਾ ਸਿਰਿ ਉਪਾਉ ਹੈ." (ਵਾਰ ਗੂਜ ੧. ਮਃ ੩) ੬. ਸੰ ਸ਼ਿਰਿ. ਸੰਗ੍ਯਾ- ਤਲਵਾਰ। ੭. ਤੀਰ। ੮. ਪਤੰਗਾ. ਭਮੱਕੜ.