Meanings of Punjabi words starting from ਪ

ਸੰਗ੍ਯਾ- ਪੁਤ੍ਰ. "ਧੀਆ ਪੂਤ ਸੰਜੋਗੁ." (ਸ੍ਰੀ ਅਃ ਮਃ ੧) "ਕਾਹੇ ਪੂਤ ਝਗਰਤ ਹਉ ਸੰਗਿ ਬਾਪ." (ਸਾਰ ਮਃ ੪) ੨. ਚੇਲਾ. ਨਾਦੀ ਪੁਤ੍ਰ. "ਗੋਰਖ ਪੂਤ ਲੁਹਾਰੀਪਾ ਬੋਲੈ." (ਸਿਧਗੋਸਟਿ) ੩. ਸੰ. ਵਿ- ਪਵਿਤ੍ਰ. "ਤਗੁ ਨ ਤੂਟਸਿ ਪੂਤ." (ਵਾਰ ਆਸਾ) ੪. ਸਾਫ। ੫. ਸੰਗ੍ਯਾ- ਸਤ੍ਯ. ਸੱਚ। ੬. ਕੁਸ਼ਾ. ਦੱਭ। ੭. ਸ਼ੰਖ। ੮. ਪਲਾਸ਼. ਢੱਕ.


ਸੰ. ਸੰਗ੍ਯਾ- ਮੇਦੇ ਨੂੰ ਪੂਤ (ਪਵਿਤ੍ਰ) ਕਰਨ ਵਾਲੀ ਹਰੜ. ਹਰੀਤਕੀ। ੨. ਬਲਿ ਦੀ ਪੁਤ੍ਰੀ, ਵਕਾਸੁਰ ਅਤੇ ਅਘਾਸੁਰ ਦੀ ਭੈਣ, ਜੋ ਕੰਸ ਦੀ ਪ੍ਰੇਰੀ ਹੋਈ ਦਾਈ ਬਣਕੇ ਨੰਦ ਦੇ ਘਰ ਕ੍ਰਿਸਨ ਜੀ ਨੂੰ ਮਾਰਨ ਗਈ ਸੀ. ਇਸ ਨੇ ਮੰਮਿਆਂ ਪੁਰ ਵਿਹੁ ਲਾਕੇ ਕ੍ਰਿਸਨ ਜੀ ਨੂੰ ਦੁੱਧ ਚੁੰਘਾਕੇ ਮਾਰਨ ਦੀ ਵਿਓਂਤ ਗੁੰਦੀ ਸੀ, ਪਰ ਕ੍ਰਿਸਨ ਦੇਵ ਨੇ ਇਸ ਦਾ ਲਹੂ ਚੂਸਕੇ ਪ੍ਰਾਣ ਕੱਢ ਦਿੱਤੇ. ਦੇਖੋ, ਭਾਗਵਤ ਸਕੰਧ ੧੦. ਅਃ ੬. "ਆਈ ਪਾਪਣਿ ਪੂਤਨਾ ਦੁਹੀਂ ਥਣੀ ਵਿਹੁ ਲਾਇ ਵਹੇਲੀ." (ਭਾਗੁ) "ਜਾਂਕੋ ਮਨ ਪੂਤ ਨਾ ਲਖ੍ਯੋ ਗੁਰੂ ਸੁਪੂਤ ਨਾ ਜਿਸੀ ਕੋ ਪੀਰ ਪੂਤ ਨਾ ਸੰਘਾਰੀ ਸਮ ਪੂਤਨਾ." (ਗੁਪ੍ਰਸੂ) ਜਿਸ ਦਾ ਮਨ ਪੂਤ (ਪਵਿਤ੍ਰ) ਨਹੀਂ, ਜਿਸ ਨੇ ਗੁਰੂ ਸਾਹਿਬ ਦੇ ਸੁਪੁਤ੍ਰ ਨੂੰ ਨਾ ਜਾਣਿਆ ਅਰ ਜਿਸ ਨੂੰ ਪੁੱਤ ਦੀ ਪੀੜ ਨਹੀਂ, ਉਸ ਨੂੰ ਪੁਤਨਾ ਵਾਂਙ ਗੁਰੂ ਹਰਿਗੋਬਿੰਦ ਜੀ ਨੇ ਮਾਰਿਆ। ੩. ਦੇਖੋ, ਪੂਦਨਾ.


ਸੰਗ੍ਯਾ- ਪੂਤਨਾ ਦੇ ਨਾਸ਼ ਕਰਨ ਵਾਲੇ ਕ੍ਰਿਸਨਦੇਵ.


ਪੁਤਲਾ. "ਮਾਟੀ ਕੇ ਹਮ ਪੂਤਰੇ." (ਸ. ਕਬੀਰ)


ਪੁਤਲੀ. ਪੁੱਤਲਿਕਾ। ੨. ਅੱਖ ਦੀ ਧੀਰੀ. "ਸੋ ਹਰਿ ਨੈਨਹੁ ਕੀ ਪੂਤਰੀ." (ਗੌਡ ਨਾਮਦੇਵ)


ਦੇਖੋ ਪੁਤਲਾ, ਪੁਤਲੀ.