Meanings of Punjabi words starting from ਸ

ਦੇਖੋ, ਸਿਰਜਣ. "ਸਤਿਗੁਰ ਪ੍ਰਮਾਣ ਬਿਧਨੈ ਸਿਰਿਉ." (ਸਵੈਯੇ ਮਃ ੪. ਕੇ) ਸਤਿਗੁਰੂ ਅਮਰਦੇਵ ਦੇ ਤੁੱਲ ਹੀ ਵਿਧਾਤਾ ਨੇ ਗੁਰੂ ਰਾਮਦਾਸ ਰਚਿਆ ਹੈ. "ਜਿਨਿ ਸਿਰਿਆ ਸਭੁਕੋਇ." (ਸ੍ਰੀ ਮਃ ੫. ਵਣਜਾਰਾ)


ਪ੍ਰਤਿ ਸਿਰ। ੨. ਹਰੇਕ ਜੀਵ ਨੂੰ."ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰ." (ਸੋਦਰੁ)


ਦੇਖੋ, ਸਿਰਕਾਰ ੨.


ਸਿਰ ਉੱਤੇ ਬੋਝ. "ਅਸੰਖ ਨਿੰਦਕ ਸਿਰਿ ਕਰਹਿ ਭਾਰੁ." (ਜਪੁ)


ਸਰਜਨ ਕਰੀ. ਰਚੀ. ਬਣਾਈ. "ਲਖ ਚਉਰਾਸੀਹ ਜਿਨਿ ਸਿਰੀ." (ਸ੍ਰੀ ਮਃ ੩) ੨. ਸਿੜ੍ਹੀ. ਸੀੜ੍ਹੀ. ਮੁਰਦਾ ਲੈ ਜਾਣ ਦੀ ਅਰਥੀ. "ਜਾਨੁਕ ਮ੍ਰਿਤਕ ਸਿਰੀ ਪਰ ਸੋਹੈ." (ਚਰਿਤ੍ਰ ੧੩੯) ੩. ਛੋਟਾ ਸਿਰ. ਬਕਰੇ ਆਦਿ ਪਸ਼ੂ ਅਤੇ ਮੁਰਦੇ ਦਾ ਸਿਰ। ੪. ਸੰ. श्री ਸ਼੍ਰੀ. ਸ਼ੋਭਾ। ੫. ਮੰਗਲ. "ਸਿਰੀ ਗੁਰੂ ਸਾਹਿਬ ਸਭ ਊਪਰਿ ਕਰੀ ਕ੍ਰਿਪਾ." (ਸਵੈਯੇ ਮਃ ੪. ਕੇ) ੬. ਸ਼ੋਭਾ ਵਧਾਉਣ ਵਾਲੀ ਕਲਗੀ. "ਸਿਰ ਪਰ ਕੰਚਨ ਸਿਰੀ ਸਵਾਰੀ." (ਕ੍ਰਿਸਨਾਵ)


ਸੰ. शिरस्य. ਸ਼ਿਰਮਯ ਵਿ- ਸਿਰ ਉੱਪਰ ਹੋਣ ਵਾਲੀ ਵਸਤੁ. ਕਲਗੀ, ਤਾਜ, ਜਿਗਾ ਆਦਿਕ. "ਸਿਰੀਸ ਸੀਸ ਸੋਭਿਯੰ." (ਗ੍ਯਾਨ) ੨. ਦੇਖੋ, ਸਰੀਂਹ। ੩. ਦੇਖੋ, ਸ਼੍ਰੀਸ਼.


ਦੇਖੋ, ਸ੍ਰੀਸਾਹਿਬ.