Meanings of Punjabi words starting from ਅ

ਦੇਖੋ, ਅੰਗੁਲਿ। ੨. ਦੇਖੋ, ਅੰਗੁਲੀਕ


ਸੰ. ਸੰਗ੍ਯਾ- ਉਂਗਲ ਨੂੰ ਤ੍ਰਾਣ (ਬਚਾਉਣ) ਵਾਲਾ ਚਮੋਟਾ, ਜੋ ਤੀਰ ਚਲਾਉਣ ਸਮੇਂ ਅੰਗੂਠੇ ਅਤੇ ਉਸ ਦੇ ਪਾਸ ਦੀ ਉਂਗਲ (ਤਰਜਨੀ) ਉੱਪਰ ਪਹਿਰਿਆ ਜਾਂਦਾ ਹੈ. ਵਾਲਮੀਕਿ ਦੇ ਲੇਖ ਅਨੁਸਾਰ ਅੰਗੁਲਿਤ੍ਰਾਣ ਗੋਧਾ (ਗੋਹ) ਦੇ ਚੰਮ ਦਾ ਹੋਇਆ ਕਰਦਾ ਸੀ. ਦੂਜੇ ਚੰਡੀ ਚਰਿਤ੍ਰ ਵਿੱਚ ਭੀ ਲੇਖ ਹੈ- "ਬਧੇ ਬੱਧ ਗੋਧਾਂਗੁਲਿਤ੍ਰਾਣ ਬੱਧੰ." "ਕਹੂੰ ਅੰਗੁਲਿਤ੍ਰਾਣ ਕਾਟੇ ਪਰੇ ਹੈਂ." (ਚਰਿਤ੍ਰ ੩੨੦) ੨. ਦਰਜ਼ੀ ਦੀ ਉਂਗਲ ਉੱਪਰ ਪਹਿਰੀ ਹੋਈ ਧਾਤੁ ਦੀ ਟੋਪੀ, ਜੋ ਸੂਈ ਤੋਂ ਉਂਗਲ ਦੀ ਰਖ੍ਯਾ ਕਰਦੀ ਹੈ.


ਦੇਖੋ, ਅੰਗੁਲਿ.


ਸੰ. अंङ्गुलीयक. ਅੰਗੁਲੀਯਕ. ਸੰਗ੍ਯਾ- ਦਸਤਾਨਾ। ੨. ਅੰਗੂਠੀ. ਛਾਪ. "ਕਹੂੰ ਅੰਗੁਲੀਕਾਦਿ ਕੇ ਰਤਨ ਰਾਜੈਂ" (ਚਰਿਤ੍ਰ ੪੦੫)


ਦੇਖੋ, ਅੰਗੁਲਿਤ੍ਰਾਣ. "ਸੁ ਸੋਭ ਅੰਗੁਲੀਤ੍ਰਿਣੰ." (ਰਾਮਾਵ)


ਦੇਖੋ, ਅੰਗੁਲੀਕ.


ਗੂਠਾ. ਦੇਖੋ, ਅੰਗੁਸ੍ਠ ਅਤੇ ਅੰਗੁਲਿ ੨.