Meanings of Punjabi words starting from ਪ

ਸੰ. पृतात्मन. ਵਿ- ਪੂਤ (ਪਵਿਤ੍ਰ) ਮਨ ਵਾਲਾ. ਜਿਸ ਦਾ ਦਿਲ ਪਾਕ ਹੈ.


ਪੁਤ੍ਰ ਨੇ. "ਪੂਤਿ ਬਾਪੁ ਖੇਲਾਇਆ." (ਬਸੰ ਕਬੀਰ) ਦੇਖੋ, ਜੋਇ ਖਸਮ. "ਪੂਤਿ ਪਿਤਾ ਇਕੁ ਜਾਇਆ." (ਸੋਰ ਕਬੀਰ) ਜੀਵ ਨੇ ਗ੍ਯਾਨ ਪੁਤ੍ਰ ਪੈਦਾ ਕੀਤਾ ਹੈ। ੨. ਸੰ. ਸੰਗ੍ਯਾ- ਪਵਿਤ੍ਰਤਾ. ਸ਼ੁੱਧੀ। ੩. ਦੁਰਗੰਧ. ਬਦਬੂ। ੪. ਮੁਸ਼ਕਬਿਲਾਈ.


ਪੁਤ੍ਰੀ. ਬੇਟੀ. "ਸੋਹਾਗਨਿ ਕਿਰਪਨ ਕੀ ਪੂਤੀ." (ਗੌਂਡ ਕਬੀਰ) ਸੋਹਾਗਨਿ (ਮਾਇਆ) ਕ੍ਰਿਪਣ ਦੀ ਪੁਤ੍ਰੀ ਹੈ, ਜਿਸ ਨੂੰ ਭੋਗ ਨਹੀਂ ਸਕਦਾ.


ਦੇਖੋ. ਪੁਤ੍ਰ.


ਇੱਕ ਪੰਛੀ, ਜੋ ਭਾਰਤ ਦੇ ਉੱਤਰ ਵੱਲ ਪਾਇਆ ਜਾਂਦਾ ਹੈ. ਇਸ ਦਾ ਰੰਗ ਭੂਰਾ, ਕੱਦ ਸੱਤ ਅੱਠ ਇੰਚ ਹੁੰਦਾ ਹੈ. ਇਹ ਜ਼ਮੀਨ ਪੁਰ ਆਲ੍ਹਣਾ ਬਣਾਕੇ ਰਹਿੰਦਾ ਹੈ. ਇਸ ਦੀ ਆਵਾਜ਼ "ਤੁਹੀ- ਤੁਹੀ" ਸ਼ਬਦ ਦਾ ਅਨੁਕਰਣ ਹੈ. "ਪੂਦਨਾ ਸਦੀਵ ਤੁਹੀ ਤੁਹੀ ਉਚਰਤ ਹੈ." (ਅਕਾਲ) ੨. ਦੇਖੋ, ਪੋਦੀਨਾ.


ਦੇਖੋ, ਪੂਨਿਉ.


ਬੰਬਈ ਦੇ ਇਲਾਕੇ ਇੱਕ ਪ੍ਰਸਿੱਧ ਨਗਰ. ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਦੇੜ ਨੂੰ ਜਾਂਦੇ ਪਧਾਰੇ ਹਨ. ਇਹ ਬੰਬਈ ਤੋਂ ੧੧੯ ਮੀਲ ਹੈ. ਇਸ ਦੀ ਆਬਾਦੀ ੧੭੬, ੬੭੧ ਹੈ.