ਪੁਰਾਣੇ ਸਮੇਂ ਇਹ ਨਾਉਂ ਢਾਕੇ ਵਿੱਚ ਬਣਨ ਵਾਲੀ ਬਾਰੀਕ ਮਲਮਲ ਦਾ ਸੀ. ਕਿਸੇ ਸਮੇਂ ਪਟਿਆਲਾ ਰਾਜ ਦੇ ਸਮਾਨਾ ਨਗਰ ਵਿੱਚ ਭੀ ਸਿਰੀਸਾਪ ਬਹੁਤ ਅੱਛਾ ਬਣਦਾ ਸੀ.
ਦੇਖੋ, ਸ੍ਰੀਧਰ.
ਦੇਖੋ, ਸ੍ਰੀ ਨਗਰ.
ਦੇਖੋ, ਸ਼ੀਰੀਨੀ. "ਸਭ ਕੋ ਦ੍ਰਿਸ੍ਟਿ ਸਿਰੀਨੀ ਆਵੈ." (ਚਰਿਤ੍ਰ ੮੪)
ਸੰ. श्रीराग. ਸ਼੍ਰੀਰਾਗ. ਇਸ ਰਾਗ ਦਾ ਨਾਉਂ ਤਾਂ ਕੇਵਲ "ਸ਼੍ਰੀ" ਹੈ ਪਰ ਰਾਗ ਸ਼ਬਦ ਵਾਧੂ ਸਾਥ ਜੋੜਿਆ ਗਿਆ ਹੈ. ਇਹ ਪੂਰਬੀ ਠਾਟ ਦਾ ਔੜਵ ਸੰਪੂਰਣ ਰਾਗ ਹੈ ਅਰਥਾਤ ਆਰੋਹੀ ਵਿੱਚ ਪੰਜ ਅਤੇ ਅਵਰੋਹੀ ਵਿੱਚ ਸੱਤ ਸੁਰ ਹਨ. ਆਰੋਹੀ ਵਿੱਚ ਗਾਂਧਾਰ ਅਤੇ ਧੈਵਤ ਵਰਜਿਤ ਹਨ. ਇਰਸਭ ਵਾਦੀ ਅਤੇ ਪੰਚਮ ਸੰਵਾਦੀ ਸੁਰ ਹੈ. ਰਿਸਭ ਅਤੇ ਧੈਵਤ ਕੋਮਲ ਹਨ, ਮੱਧਮ ਤੀਵ੍ਰ ਹੈ. ਬਾਕੀ ਸੁਰ ਸ਼ੁੱਧ ਹਨ.#ਆਰੋਹੀ- ਸ ਰਾ ਮੀ ਪ ਨ ਸ.#ਅਵਰੋਹ- ਸ ਨ ਧਾ ਪ ਮੀ ਗ ਰਾ ਸ.#ਇਸ ਦੇ ਗਾਉਣ ਦਾ ਸਮਾਂ ਲੌਢਾ ਵੇਲਾ ਹੈ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਪਹਿਲਾ ਰਾਗ ਹੈ. ਰਾਗਾਂ ਦੀ ਬਾਣੀ ਇਸੇ ਤੋਂ ਆਰੰਭ ਹੁੰਦੀ ਹੈ. "ਰਾਗਾਂ ਵਿੱਚ ਸਿਰੀ ਰਾਗ ਹੈ." (ਵਾਰ ਸ੍ਰੀ ਮਃ ੩) "ਰਾਗਨ ਮੇ ਸਿਰੀ ਰਾਗ ਪਾਰਸ ਪਖਾਨ ਹੈ." (ਭਾਗੁ ਕ)
ਦੇਖੋ, ਸ੍ਰੀਰੰਗ.
ਦੇਖੋ, ਸਿਰ. "ਸਿਰੁ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧)
ਦੇਖੋ, ਸਿਰਾ. "ਦੋਵੈ ਸਿਰੇ ਸਤਿਗੁਰੂ ਨਿਬੇੜੇ." (ਮਾਰੂ ਮਃ ੧) ਭਾਵ- ਜਨਮ ਮਰਨ. ੨. ਸ੍ਰਿਜੇ. ਰਚੇ. ਦੇਖੋ, ਸਿਰਜਣਾ. "ਬ੍ਰਹਮਾ ਬਿਸਨ ਸਿਰੇ ਤੈ ਅਗਨਤ." (ਸਵੈਯੇ ਮਃ ੪. ਕੇ)
ਦੇਖੋ, ਸ਼੍ਰੇਸ੍ਠ.