Meanings of Punjabi words starting from ਪ

ਸੰ. ਪੂਰ੍‍‌ਣਿਮਾ. ਸੰਗ੍ਯਾ- ਪੂਰਨਮਾਸ਼ੀ. ਚੰਦ੍ਰਮਾ ਦੇ ਚਾਨਣੇ ਪੱਖ ਦੀ ਪੰਦਰਵੀਂ ਤਿਥਿ. "ਪੂਨਿਉ ਪੂਰਾ ਚੰਦ ਅਕਾਸ." (ਗਉ ਬਿਤੀ ਕਬੀਰ) ਦੇਖੋ, ਰਾਕਾ.


ਦੇਖੋ, ਪੂਣੀ.


ਇੱਕ ਜੱਟ ਜਾਤਿ (ਗੋਤ੍ਰ).


ਸੰ. ਸੰਗ੍ਯਾ- ਪੂੜਾ. ਅਪੂਪ. ਮਾਲਪੂੜਾ ਪਕਵਾਨ. "ਪੂਪ ਪੂਰਿਕਾ ਬਹੁਰ ਤਿਹਾਵਲ." (ਨਾਪ੍ਰ)


ਸੰਗ੍ਯਾ- ਪੂਪ (ਪੂੜਿਆਂ) ਪੁਰ ਆਉਣ ਵਾਲਾ. ਜਿੱਥੇ ਪੂੜਾ ਪੱਕੇ, ਉੱਥੇ ਪਹੁਚਣ ਵਾਲਾ, ਪੇਟਦਾਸੀਆ। ੨. ਮੰਗਤਾ.


ਸੰ. पूय्. ਧਾ- ਗੰਦਾ ਹੋਣਾ, ਸੜਨਾ, ਦੁਰਗੰਧਿਤ ਹੋਣਾ। ੨. ਸੰਗ੍ਯਾ- ਪੀਪ. ਪੂੰ. ਰਾਧ. ਪਸ.


ਸੰਗ੍ਯਾ- ਨੌਕਾ ਵਿੱਚ ਬੈਠੇ. ਮੁਸਾਫਿਰਾਂ ਦਾ ਟੋਲਾ. ਉਤਨੇ ਯਾਤ੍ਰੀ, ਜੋ ਇੱਕ ਵਾਰ ਬੇੜੀ ਵਿੱਚ ਬੈਠ ਸਕਣ. "ਭੈ ਵਿਚਿ ਆਵਹਿ ਜਾਵਹਿ ਪੂਰ." (ਵਾਰ ਆਸਾ) ੨. ਪ੍ਰਿਥਿਵੀ. ਭੂਮਿ. "ਪੂਰ ਫਟੀ ਛੁਟ ਧੂਰਜਟੀ ਜਟ." (ਕਲਕੀ) ਜ਼ਮੀਨ ਪਾਟਗਈ, ਸ਼ਿਵ ਦੀਆਂ ਜਟਾਂ ਖੁਲ੍ਹ ਗਈਆਂ। ੩. ਪੂਰ੍‍ਣ. ਵਿ- ਪੂਰਾ. "ਗੁਰਮੁਖਿ ਪੂਰ ਗਿਆਨੀ." (ਸਾਰ ਮਃ ੫) ੪. ਵ੍ਯਾਪਕ. "ਜਲਿ ਥਲਿ ਪੂਰ ਸੋਇ." (ਜੈਤ ਛੰਤ ਮਃ ੫) ੫. ਸੰ. ਸੰਗ੍ਯਾ- ਜਲ ਦਾ ਚੜ੍ਹਾਉ। ੬. ਜ਼ਖ਼ਮ ਦਾ ਭਰਨਾ.


ਵਿ- ਪੂਰਾ. ਪੂਰਣ. "ਪੂਰਉਪੁਰਖ ਰਿਦੈ ਹਰਿ ਸਿਮਰਤ." (ਸਵੈਯੇ ਮਃ ੫. ਕੇ)