Meanings of Punjabi words starting from ਸ

ਸਿਰ ਸਿਰ ਪ੍ਰਤਿ. ਹਰੇਕ ਤਾਈਂ. ਪ੍ਰਤਿ ਜੀਵ ਨੂੰ. ਦੇਖੋ, ਸਿਰਿ ਸਿਰਿ.


ਦੇਖੋ, ਸਿਰਪਾਉ। ੨. ਰਿਆਸਤ ਨਾਭਾ ਦੇ ਰਾਜਮਹਲ ਵਿੱਚ ਇੱਕ ਗੁਰੁਦ੍ਵਾਰਾ, ਜਿਸ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਭਾਈ ਤਿਲੋਕਾ ਅਤੇ ਰਾਮਾ¹ ਨੂੰ ਬਖਸ਼ਿਆ ਸਰੋਪਾ (ਖ਼ਿਲਤ) ਹੈ. ਇਸ ਥਾਂ ਜੋ ਸਤਿਗੁਰੂ ਜੀ ਦੀ ਵਸਤੂਆਂ ਹਨ ਉਨ੍ਹਾਂ ਦਾ ਨਿਰਣਾ ਨਾਭਾ ਸ਼ਬਦ ਵਿੱਚ ਦੇਖੋ.


ਦੇਖੋ, ਸਰੇਵਨ.


ਸ਼ਿਰੋਰੁਹ ਦਾ ਸੰਖੇਪ. ਕੇਸ਼. "ਕਹੂੰ ਸਿਰੋਹ ਪੱਟੀਅੰ." (ਵਿਚਿਤ੍ਰਿ)


ਰਾਜਪੂਤਾਨੇ ਵਿੱਚ ਚੌਹਾਨ ਜਾਤਿ ਦੀ ਸ਼ਾਖ "ਦੇਓਰਾ" ਰਾਜਪੂਤ ਵੰਸ਼ ਦੀ ਇੱਕ ਰਿਆਸਤ ਅਤੇ ਉਸਦੀ ਰਾਜਧਾਨੀ. ਸਿਰੋਹੀ ਨਗਰ ਸਨ ੧੪੨੫ ਦੇ ਕਰੀਬ ਰਾਉ ਸੈਨਮੱਲ ਨੇ ਵਸਾਇਆ ਹੈ. ਇਹ ਰਾਜਪੂਤਾਨਾ ਮਾਲਵਾ ਰੇਲਵੇਸਟੇਸ਼ਨ ਪਿੰਡ ਵਾਰਾ ਤੋਂ ਸੋਲਾਂ ਮੀਲ ਉੱਤਰ ਪੱਛਮ ਹੈ. ੨. ਸਿਰੋਹੀ ਨਗਰ ਵਿੱਚ ਬਣੀ ਹੋਈ ਤਲਵਾਰ ਦੀ ਇੱਕ ਜਾਤਿ, ਜੋ ਬਹੁਤ ਕਾਟ ਕਰਨ ਵਾਲੀ ਹੁੰਦੀ ਹੈ. ਦੋ ਫੌਲਾਦੀ ਅਥਵਾ ਸਕੇਲੇ ਦੇ ਪ੍ਰਤਿਆਂ ਦੇ ਵਿਚਕਾਰ ਕੱਚਾ ਲੋਹਾ ਦੇ ਕੇ ਸਿਰੋਹੀ ਘੜੀ ਜਾਂਦੀ ਹੈ, ਐਸਾ ਕਰਨ ਨਾਲ ਸਿਰੋਹੀ ਟੁਟਦੀ ਨਹੀਂ. "ਸਾਂਗ ਸਿਰੋਹੀ ਸੈਫ ਅਸਿ ਤੀਰ ਤੁਪਕ ਤਰਵਾਰ." (ਸਨਾਮਾ) ਦੇਖੋ, ਸਸਤ੍ਰ.


ਸੰ. शिरोज. ਸ਼ਿਰੋਜ. ਸੰਗ੍ਯਾ- ਕੇਸ਼, ਜੋ ਸਿਰ ਤੋਂ ਪੈਦਾ ਹੁੰਦੇ ਹਨ.


ਦੇਖੋ, ਸਿਰਪਾਉ ਅਤੇ ਸਿਰੇਪਾਉ ੨.


ਸੰ. शिरोमणि. ਸਿਰ ਉੱਪਰ ਪਹਿਰਣ ਦੀ ਮਣੀ. ਮੁਕੁਟਮਣਿ. ਤਾਜ ਦਾ ਰਤਨ। ੨. ਵਿ- ਮੁਖੀਆ. ਪ੍ਰਧਾਨ। ੩. ਉੱਤਮ. ਸ਼੍ਰੇਸ੍ਠ. "ਨਾਮੁ ਸਿਰੋਮਣਿ ਸਰਬ ਮੈ." (ਸਵੈਯੇ ਮਃ ੩. ਕੇ)