ਅਸੁਰ (ਦੈਤਾਂ) ਨਾਲ ਭਰਿਆ ਹੋਇਆ ਜੰਗ ਦਾ ਮੈਦਾਨ. "ਮੂੰਡ ਕਟ੍ਯੋ ਅਸੁਰੋ ਪੁਰ ਮਾ." (ਚੰਡੀ ੧) ੨. ਅਸੁਰ (ਦੈਤਾਂ) ਦੀ ਪੁਰੀ. ਪਾਤਾਲਲੋਕ.
ਕ੍ਰਿ. ਵਿ- ਅਸਲ (ਮੂਲ) ਤੋਂ. ਮੁੱਢੋਂ. ਅਸਲੀਯਤ ਵਿਚਾਰਣ ਤੋਂ. "ਅਸੁਲੂ ਇਕ ਧਾਤੁ." (ਜਪੁ) ਦੇਖੋ, ਅਸਲ ੨. ਅਤੇ ਧਾਤੁ.
ਦੇਖੋ, ਅਸੁ ਅਤੇ ਅੱਸੂ. "ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰ ਰਾਇ." (ਮਾਝ ਬਾਰਹਮਾਹ)
ਸੰ. ਆਸ਼੍ਵਿਨ. ਸੰਗ੍ਯਾ- ਅੱਸੂ ਦਾ ਮਹੀਨਾ, ਜਿਸ ਦੀ ਪੂਰਣਮਾਸੀ ਵਿੱਚ ਅਸ਼੍ਵਿਨੀ ਨਛਤ੍ਰ ਹੁੰਦਾ ਹੈ.
ਸੰ. ਅਸੂਯਾ. ਸੰਗ੍ਯਾ- ਈਰਖਾ. ਹ਼ਸਦ. ਤਾਤ. ਡਾਹ. "ਸਰਣ ਪਰਿਓ ਤਜਿ ਗਰਬਸੂਆ." (ਗਉ ਮਃ ੫) ਤਿਆਗਕੇ ਹੰਕਾਰ ਅਤੇ ਅਸੂਯਾ.
ਵਿ- ਜੋ ਨਜਰ ਨਾ ਆਵੇ. ਅਦ੍ਰਿਸ਼੍ਯ. "ਅਸੂਝ ਹੈ." (ਜਾਪੁ) ੨. ਬੇ ਸਮਝ. ਮੂਰਖ.
ਸੰਗ੍ਯਾ- ਆਸਾ. ਵਾਸਨਾ. "ਵਤਿ ਅਸੂਣੀ ਬੰਨਿ." (ਸ. ਫਰੀਦ) ਫੇਰ ਆਸ਼ਾ ਬੰਨ੍ਹਕੇ.
ਵਿ- ਕੁਸੂਤਾ. ਬੇਢੰਗਾ। ੨. ਅਪ੍ਰਸੂਤ. ਅਜਨਮ। ੩. ਸੰ. ਅਸ੍ਯੂਤ. ਜੋ ਸੀਤਾ ਹੋਇਆ ਨਹੀਂ. ਬਿਨਾ ਸੰਬੰਧ. ਬੇਲਾਗ. "ਆਦਿ ਰੂਪ ਅਸੂਤ." (ਜਾਪੁ)
ਦੇਖੋ, ਆਸੂਦਾ. "ਨਿਜ ਨਿਜ ਸੈਨ ਅਸੂਦੀ ਕਰਕੈ." (ਗੁਪ੍ਰਸੂ)
ਸੰ. ਵਿ- ਅਸੂਯਾ (ਈਰਖਾ) ਕਰਨ ਵਾਲਾ. ਹ਼ਾਸਿਦ.
ਦੇਖੋ, ਅਸੂਆ.
ਦੇਖੋ, ਉਸੂਲ.