Meanings of Punjabi words starting from ਆ

ਵਿ- ਖ਼ੁਦਕੁਸ਼ੀ ਕਰਨ ਵਾਲਾ ਵਾਲਾ. "ਨਾਮ ਨ ਜਪਹਿ ਤੇ ਆਤਮ ਘਾਤੀ." (ਗਉ ਮਃ ੫)


ਸੰ. आत्मज. ਸੰਗ੍ਯਾ- ਆਪਣੇ ਤੋਂ ਪੈਦਾ ਹੋਇਆ ਪੁਤ੍ਰ। ੨. ਕਾਮਦੇਵ। ੩. ਰੁਧਰ. ਲਹੂ.


ਸੰਗ੍ਯਾ- ਪੁਤ੍ਰੀ. ਬੇਟੀ. ਧੀ.


ਡਿੰਗ. ਸੰਗ੍ਯਾ- ਆਤਮ ਯੋਨਿ. ਮਨੋਭਵ. ਮਨੋਜ. ਕਾਮਦੇਵ.


ਸੰਗ੍ਯਾ- ਆਤਮਿਕ ਤੀਰਥ. ਆਤਮ ਗ੍ਯਾਨ ਰੂਪ ਤੀਰਥ.


ਆਤਮਾ ਰੂਪ ਤੀਰਥ ਵਿੱਚ. ਆਤਮਗ੍ਯਾਨ ਰੂਪ ਤੀਰਥ ਮੇਂ. "ਸਚ ਤਾਂਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸ." (ਵਾਰ ਆਸਾ)


ਕਰਤਾਰ ਦਾ ਦੀਦਾਰ. ਵਾਹਗੁਰੂ ਦਾ ਸਾਖ੍ਯਾਤਕਾਰ। ੨. ਡਿੰਗ. ਅਪਨੀ ਸ਼ਕਲ ਦੇਖੀਏ ਜਿਸ ਵਿੱਚ. ਦਰਪਨ. ਸ਼ੀਸ਼ਾ.


ਸੰ. आत्म- दर्शिन. ਵਿ- ਆਤਮਾ ਨੂੰ ਵੇਖਣ ਵਾਲਾ. ਜਿਸ ਨੂੰ ਬ੍ਰਹ੍‌ਮ ਦਾ ਸਾਕ੍ਸ਼ਾਤ ਹੈ.


ਸੰਗ੍ਯਾ- ਆਪਣੇ ਆਪ ਦਾ ਦਾਨ. ਆਤਮ. ਕੁਰਬਾਨੀ। ੨. ਆਤਮਸ੍ਵਰੂਪ ਦਾ ਗ੍ਯਾਨ ਰੂਪ ਦਾਨ. "ਗੁਰੂ ਜੇਵਡੁ ਦਾਤਾ ਕੋ ਨਹੀਂ ਜਿਨਿ ਦਿਤਾ ਆਤਮਦਾਨ." (ਸ੍ਰੀ ਮਃ ੫)


ਕ੍ਰਿ- ਮਨ ਪਘਰਨਾ. ਦਿਲ ਨਰਮ ਹੋਣਾ.


ਸੰਗ੍ਯਾ- ਆਤਮਾ ਦਾ ਪ੍ਰਕਾਸ਼। ੨. ਸ੍ਵਰੂਪ ਗ੍ਯਾਨ ਦਾ ਚਮਤਕਾਰ.