Meanings of Punjabi words starting from ਛ

ਸੰਗ੍ਯਾ- ਛਾਛ. ਤਕ੍ਰ. ਲੱਸੀ. "ਧਉਲੇ ਦਿੱਸਨਿ ਛਾਹ ਦੁੱਧ." (ਭਾਗੁ) ੨. ਛਾਇਆ. ਸਾਯਹ। ੩. ਪ੍ਰਤਿਬਿੰਬ. ਅਕਸ.


ਦੇਖੋ, ਛਾਹ.


ਸੰਗ੍ਯਾ- ਛਾਇਆ. "ਜਿਉ ਬਾਦਰ ਕੀ ਛਾਹੀ." (ਸਾਰ ਮਃ ੯) ੨. ਪ੍ਰਤਿਬਿੰਬ. ਝਾਂਈ.


ਸੰਗ੍ਯਾ- ਤ੍ਰਿਪਤਿ। ੨. ਮਦ. ਨਸ਼ਾ। ੩. ਸਿੰਧੀ. ਬਲ. ਤ਼ਾਕਤ਼.


ਕ੍ਰਿ. ਵਿ- ਛਕਕੇ. "ਛਾਕਿ ਸੁਧਾ ਬਲਵਾਨ ਭਏ." (ਸਲੋਹ) ੨. ਸਜਕੇ.


ਸੰ. ਸੰਗ੍ਯਾ- ਮੀਢਾ। ੨. ਬੱਕਰਾ. ਅਜ. ਦੇਖੋ, ਬਕਰਾ.


ਸੰਗ੍ਯਾ- ਛਾਗ (ਬਕਰੇ) ਦੀ ਖੱਲ। ੨. ਬਕਰੇ ਦੀ ਖੱਲ ਦੀ ਥੈਲੀ, ਜਿਸ ਵਿੱਚ ਪਾਣੀ ਰੱਖੀਦਾ ਹੈ. "ਛਾਗਲ ਹੁਤੀ ਸੁ ਖਾਨੇ ਤੀਰ." (ਗੁਪ੍ਰਸੂ)


ਸੰ. ਸੰਗ੍ਯਾ- ਛਾਗ (ਬਕਰਾ) ਹੈ ਜਿਸ ਦਾ ਵਾਹਨ (ਸਵਾਰੀ) ਅਗਨਿ.


ਸੰ. ਬਕਰੀ. ਅਜਾ.