Meanings of Punjabi words starting from ਜ

ਸੰ. ਯਤ੍ਰ ਕੁਤ੍ਰ. ਕ੍ਰਿ. ਵਿ- ਜਿੱਥੇ ਕਿੱਥੇ. ਝਹਾਂ ਕਹਾਂ. "ਜਤਕਤ ਤੁਮ ਭਰਪੂਰ ਹਹੁ." (ਬਿਲਾ ਮਃ ੫) "ਜਤਕਤਹ ਤਤਹ ਦ੍ਰਿਸਟੇ." (ਸਹਸ ਮਃ ੫) "ਜਤਕਤਾ ਤਤ ਪੇਖੀਐ." (ਕਲਿ ਮਃ ੫)


ਸੰ. ਯਤ੍ਨ. ਸੰਗ੍ਯਾ- ਉਪਾਯ. "ਜਤਨ ਬਹੁਤ ਸੁਖ ਕੇ ਕੀਏ." (ਸ. ਮਃ ੯) ੨. ਯਤ ਧਾਰਣ. ਇੰਦ੍ਰਿਯਨਿਗ੍ਰਹਿ. "ਜਤਨ ਤਪਨ ਭ੍ਰਮਨ." (ਕਾਨ ਮਃ ੫)


ਸੰਗ੍ਯਾ- ਯਤਵ੍ਰਤ. ਇੰਦ੍ਰੀਆਂ ਦੇ ਸੰਯਮ ਦਾ ਨਿਯਮ. "ਦਾਨ ਦਯਾ ਦਮ ਸੰਜਮ ਨੇਮ ਜਤਬ੍ਰਤ." (ਸਵੈਯੇ ੩੩)