Meanings of Punjabi words starting from ਟ

ਟਿਕਦਾ ਹੈ. ਠਹਿਰਦਾ ਹੈ. "ਕੁੰਭ ਬਿਨਾ ਜਲ ਨ ਟੀਕਾਵੈ." (ਗੌਂਡ ਕਬੀਰ)


ਸੰਗ੍ਯਾ- ਮੌਕਾ. ਵੇਲਾ। ੨. ਸੀਮਾ. ਹ਼ੱਦ। ੩. ਮੁੰਡਿਆਂ ਦੀ ਖੇਡ ਵਿੱਚ "ਟੀਚਾ" ਉਸ ਰੇਠੇ, ਕੌਲਡੋਡੇ, ਅਖਰੋਟ ਜਾਂ ਪੱਥਰ ਆਦਿਕ ਨੂੰ ਆਖਦੇ ਹਨ, ਜਿਸ ਨਾਲ ਨਿਸ਼ਾਨਾ ਫੁੰਡਿਆ ਜਾਂਦਾ ਹੈ.


ਸੰ. ਤਿਕ੍ਤ. ਵਿ- ਤੀਤਾ. ਕੌੜਾ। ੨. ਸੰਗ੍ਯਾ- ਕਿਸੇ ਨੂੰ ਖਿਝਾਉਣ ਲਈ ਹੱਥ ਦਾ ਅੰਗੂਠਾ ਦਿਖਾਉਣ ਦੀ ਕ੍ਰਿਯਾ. ਟੀਸ ਕਰਨਾ। ੩. ਪੀਂਝੂ. ਕਰੀਰ ਦਾ ਪੱਕਿਆ ਹੋਇਆ ਡੇਲਾ। ੪. ਅੱਖ ਦਾ ਡੇਲਾ, ਜੋ ਉਭਰਕੇ ਬਾਹਰ ਨੂੰ ਹੋਗਿਆ ਹੋਵੇ, ਅਤੇ ਜਿਸ ਵਿੱਚੋਂ ਦੇਖਣ ਦੀ ਸ਼ਕਤਿ ਜਾਂਦੀ ਰਹੇ.


ਸੰਗ੍ਯਾ- ਘੋੜੇ ਅਥਵਾ ਗਧੇ ਦਾ ਦੁਲੱਤਾ. ਪਿਛਲੀ ਲੱਤ ਦਾ ਪ੍ਰਹਾਰ.


ਦੇਖੋ, ਟਿੱਡਾ। ੨. ਬਿੰਡਾ. ਝਿੱਲੀ. ਦੇਖੋ, ਟੀਡੁ.