nan
ਸੰ. ਪਾਸਾਣ. ਸੰਗ੍ਯਾ- ਪੱਥਰ. "ਪਖਾਣ ਪੂਜਹੋਂ ਨਹੀਂ."(ਵਿਚਿਤ੍ਰ)
ਪਾਸਾਣ (ਪੱਥਰ) ਦੀ ਪੂਜਾ. ਮੂਰਤਿ- ਪੂਜਨ. ਬੁਤਪਰਸ੍ਤੀ.
nan
ਦੇਖੋ, ਪਖਾਰਨ। ੨. ਸੰਗ੍ਯਾ- ਰੇਖਾ. ਲੀਕ. "ਬਡੇ ਪਖਾਰ ਗਾਤ ਪਰ ਪਰੇ। ਮਾਨਹੁ ਗਿਰਿ ਪਰ ਅਹਿ ਸਮਸਰੇ." (ਗੁਪ੍ਰਸੂ) ਸ਼ੇਰ (tiger) ਦੇ ਸਰੀਰ ਤੇ ਕਾਲੀ ਲੀਕਾਂ ਇਉਂ ਭਾਸਦੀਆਂ ਹਨ, ਜਾਣੀਓ ਪਹਾੜ ਤੇ ਕਾਲੇ ਸੱਪ ਹਨ। ੩. ਪਾਣੀ ਨਾਲ ਖਰਕੇ ਬਣਿਆ ਹੋਇਆ ਖਾਲ।੪ ਪਯਸ- ਖੱਲ. ਪਖਾਲ. ਪਾਣੀ ਦੀ ਵਡੀ ਮਸ਼ਕ (ਥੈਲੀ), ਜੋ ਭਰਕੇ ਪਸ਼ੂ ਉੱਪਰ ਲੱਦੀਦੀ ਹੈ. "ਇਕਿ ਦਿਨ ਜਲ ਪਖਾਰ ਕਉ ਲਾਦੇ ਬ੍ਰਿਖਭ ਅਗਾਰੀ ਕਰਤ ਪਯਾਨ." (ਗੁਪ੍ਰਸੂ)
ਸੰ. ਪ੍ਰਕ੍ਸ਼ਾਲਨ. ਸੰਗ੍ਯਾ- ਜਲ ਨਾਲ ਚੰਗੀ ਤਰਾਂ ਕ੍ਸ਼ਾਲਨ (ਧੋਣ) ਦੀ ਕ੍ਰਿਯਾ. "ਕਰਿ ਸੰਗਿ ਸਾਧੂ ਚਰਨ ਪਖਾਰੈ."(ਆਸਾ ਮਃ ੫) "ਚਰਨ ਪਖਰਾਉ ਕਰਿ ਸੇਵਾ."(ਬਿਲਾ ਮਃ ੫)
ਕ੍ਰਿ. ਵਿ- ਪ੍ਰਕ੍ਸ਼ਾਲਨ ਕਰਕੇ. ਧੋਕੇ. "ਚਰਨ ਪਖਾਰਿ ਕਹਾਂ ਗੁਣ ਤਾਸੁ." (ਧਨਾ ਮਃ ੫)
ਦੇਖੋ, ਪਖਾਰਨ। ੨. ਪਕ੍ਸ਼੍- ਅਰੀ. ਪ੍ਰਤਿਪਕ੍ਸ਼ੀ. ਮੁਕਾਬਲਾ ਕਰਨ ਵਾਲਾ ਵੈਰੀ. "ਅਪਨੇ ਲਖਿ ਬਾਰ ਨਿਵਾਰ ਪਖਾਰੀ." (ਕ੍ਰਿਸਨਾਵ) ਅਪਨੇ ਬਾਲ ( ਬੱਚੇ) ਜਾਣਕੇ ਪ੍ਰਤਿਪਕ੍ਸ਼ੀ ਨਿਵਾਰੋ.
ਦੇਖੋ, ਪਖਾਰ ੪.