Meanings of Punjabi words starting from ਫ

ਸੰਗ੍ਯਾ- ਫਲ ਆਹਾਰ. ਕੇਵਲ ਫਲ ਖਾਣਾ. ਫਲ ਬਿਨਾ ਹੋਰ ਭੋਜਨ ਦਾ ਤਿਆਗ.


फलाहारिन. ਵਿ- ਫਲਾਸ਼ੀ. ਫਲਾਂ ਦਾ ਆਹਾਰ ਕਰਨ ਵਾਲਾ.


ਸੰਗ੍ਯਾ- ਕਿਸੇ ਬਾਤ ਦਾ ਫਲ ਕਹਿਣਾ. ਨਤੀਜਾ ਦੱਸਣਾ। ੨. ਜ੍ਯੋਤਿਸ ਅਨੁਸਾਰ ਗ੍ਰਹ ਆਦਿ ਦਾ ਸ਼ੁਭ ਅਸ਼ੁਭ ਫਲ ਕਹਿਣਾ.


ਫਲ- ਲਾਧਿਆ. ਫਲ ਪਾਇਆ. "ਸਚੁ ਸਚਾ ਸੇਵਿ ਫਲਾਧਿਆ." (ਵਾਰ ਗਉ ੧. ਮਃ ੪)


ਫਲ- ਆਨੰਦ. "ਸਘਨ ਬਾਸ ਫਲਾਨਦ." (ਸਾਰ ਮਃ ੫) ਸੰਘਣਾ ਬਣ ਸੁਗੰਧ ਅਤੇ ਫਲਾਂ ਦਾ ਆਨੰਦ ਦੇਣ ਵਾਲਾ ਹੈ.


ਦੇਖੋ, ਫਲਾਂ.