Meanings of Punjabi words starting from ਬ

ਵਕਾਸੁਰ ਦਾ ਸੰਖੇਪ. ਦੇਖੋ, ਬਕ ੩. "ਬਕਾ ਮੁਖ ਫਾਰ." (ਕ੍ਰਿਸਨਾਵ) ੨. ਅ਼. ਬਕ਼ਾ. ਬਾਕ਼ੀ. ਸ਼ੇਸ। ੩. ਅਖੀਰੀ. ਅੰਤਿਮ. ਜਿਵੇਂ- ਰੋਜ਼ੇਬਕ਼ਾ.


ਸੰਗ੍ਯਾ- ਦ੍ਰੇਕਾ. ਡੇਕ. ਧ੍ਰੇਕ. L. Melia Sempervirens.


ਸੰਗ੍ਯਾ- ਵਕ- ਅਸੁਰ. ਬਗੁਲੇ ਦੀ ਸ਼ਕਲ ਦਾ ਅਸੁਰ. ਦੇਖੋ, ਬਕ ੩. "ਆਇਗਯੋ ਉਤ ਦੈਤ ਬਕਾਸੁਰ ਦੇਖਨ ਮਾਹਿ ਭਯਾਨਕ ਭਾਰੀ." (ਕ੍ਰਿਸਨਾਵ)


ਬਕਦਾ ਹੈ. ਬਕਾਂਹਿਂ ਬਕਦੇ ਹਨ. "ਬੇਖਬਰ ਬਾਦੁ ਬਕਾਹਿ." (ਤਿਲੰ ਕਬੀਰ)


ਅ਼. [بقاایا] ਵਿ- ਬਕ਼ੀਯਾ ਦਾ ਬਹੁਵਚਨ. ਬਾਕੀ. ਸ਼ੇਸ। ੨. ਸੰਗ੍ਯਾ- ਬਚਤ। ੩. ਉਹ ਧਨ ਆਦਿ ਵਸ੍‍ਤੁ, ਜੋ ਬਾਕੀ ਰਹਿ ਗਈ ਹੈ.


ਬ ਅੱਖਰ ਦਾ ਉੱਚਾਰਣ। ੨. ਬੱਬਾ ਅੱਖਰ। ੩. ਫ਼ਾ. [بکار] ਵਿ- ਕਾਰਾਮਦ. ਕੰਮ ਵਿੱਚ ਆਉਣ ਵਾਲਾ, ਵਾਲੀ.