Meanings of Punjabi words starting from ਮ

ਸੰ. ਮਹਿਰ੍ਸ. ਵਡਾ ਰਿਖੀ. ਬ੍ਰਹਮਵੇੱਤਾ. ਆਤਮਗ੍ਯਾਨੀ ਸੰਤ.


ਵਿ- ਵਡਾ ਡਰਾਉਣਾ. ਅਤਿ ਭਯਾਨਕ। ੨. ਸੰਗ੍ਯਾ- ਮਹਾਕਾਲ, ਜੋ ਸਭ ਨੂੰ ਲਯ ਕਰਨ ਵਾਲਾ ਹੈ.


ਕੁਸ੍ਟ. ਕੋੜ੍ਹ। ੨. ਅਗ੍ਯਾਨ. "ਮਹਾ ਰੋਗ ਬਿਕਰਾਲ ਤਿੰਨੈ ਬਿਦਾਰੂਓ." (ਮਃ ੫. ਵਾਰ ਗੂਜ ੨)


ਅ਼. [مہال] ਵਿ- ਜਿਸ ਤੋਂ ਹੌਲ ਹੋਵੇ, ਮੁਹਾਲ. ਭਯਾਨਕ। ੨. ਸੰਗ੍ਯਾ- ਚਿਰ. ਦੇਰੀ। ੩. ਵਿਸ਼੍ਰਾਮ। ੪. ਅ਼. [محال] ਮਹ਼ਲ ਦਾ ਬਹੁਵਚਨ। ੫. ਪਰਗਨਾ. ਜ਼ਿਲਾ। ੬. ਵਿ- ਮੁਹ਼ਾਲ. ਨਾਮੁਮਕਿਨ. ਅਸੰਭਵ। ੭. ਬਹੁਤ ਮੁਸ਼ਕਿਲ. ਅਤਿ ਕਠਿਨ.


ਮਹਾਨ ਸ਼ਸਤ੍ਰਰੂਪ. ਸਰ੍‍ਵਕਾਲ. ਅਕਾਲ. "ਮਹਾਲੋਹ ਮੈਂ ਕਿੰਕਰ ਥਾਰੋ." (ਕ੍ਰਿਸਨਾਵ)


ਸੰ. ਮਹਾਮਾਤ੍ਰ. ਹਾਥੀ ਹੱਕਣ ਵਾਲਾ. "ਰੇ ਮਹਾਵਤ! ਤੁਝੁ ਡਾਰਉ ਕਾਟਿ." (ਗੌਂਡ ਕਬੀਰ)


ਸੰ. ਸੰਗ੍ਯਾ- ਲਾਖ ਤੋਂ ਬਣਿਆਂ ਇੱਕ ਲਾਲ ਰੰਗ, ਜਿਸ ਨਾਲ ਸੁਹਾਗ ਵਾਲੀਆਂ ਇਸਤ੍ਰੀਆਂ ਆਪਣੇ ਪੈਰ ਸੋਭਾ ਲਈ ਰੰਗਦੀਆਂ ਹਨ। ੨. ਮੇਂਹਦੀ. ਜਾਵਕ.