Meanings of Punjabi words starting from ਰ

ਰਘੁਵੰਸ਼ ਦਾ ਟਿੱਕਾ. ਦੇਖੋ, ਰਘੁਇੰਦ੍ਰ. "ਰਘੁਬੰਸਿ ਤਿਲਕ ਸੁੰਦਰੁ ਦਸਰਥ ਘਰਿ." (ਸਵੈਯੇ ਮਃ ੪. ਕੇ) "ਭੇਟ ਭੁਜਾ ਨਿਰਖੇ ਰਘੁਰਾਈ ਸ੍ਰੀ × ਰਘੁਰਾਜ ਬਰ੍ਯ ਸਿਯਕੋ ×× ਮਨ ਰਘੁਵਰ ਜਾਨੀ. ×× (ਰਾਮਾਵ)


ਰਘੁ ਰਾਜਾ ਦਾ ਵੰਸ਼. ਦੇਖੋ, ਰਘੁ ੪। ੨. ਕਾਲਿਦਾਸ ਕਵਿ ਦਾ ਰਚਿਆ ੧੯. ਸਰਗ ਦਾ ਮਹਾਕਾਵ੍ਯ, ਜਿਸ ਵਿੱਚ ਰਾਜਾ ਦਿਲੀਪ ਤੋਂ ਲੈਕੇ ਰਾਜਾ ਅਗਨਿਵਰਣ ਤੀਕ ਦਾ ਹਾਲ ਹੈ. ਦੇਖੋ, ਖਟਕਾਵ੍ਯ.


ਵਿ- ਰਘੁ ਦੀ ਵੰਸ਼ ਵਿੱਚ ਹੋਣ ਵਾਲਾ.


ਰਾਘਵਾਂ ਵਿੱਚੋਂ ਉੱਤਮ ਰਾਮਚੰਦ੍ਰ ਜੀ.


ਦੇਖੋ, ਰਘਵਾ ੨.


ਸੰ. रच्. ਧਾ- ਰਚਨਾ ਕਰਨਾ, ਉਸਾਰਨਾ, ਗ੍ਰੰਥ ਬਣਾਉਣਾ। ੨. ਸਿੰਧੀ ਸੰਗ੍ਯਾ- ਇੱਛਾ. ਚਾਹ.


ਸੰ. ਵਿ- ਰਚਣ ਵਾਲਾ.