Meanings of Punjabi words starting from ਸ

ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ.


ਦੇਖੋ, ਸਕਣਾ. "ਆਇ ਨ ਸਕਾ ਤੁਝ ਕਨਿ ਪਿਆਰੇ." (ਵਡ ਮਃ ੧) ੨. ਸੰ. ਸ੍ਵਕੀਯ. ਵਿ- ਆਪਣਾ. ਸਗਾ. ਨਜ਼ਦੀਕੀ. "ਪੁਤੀ ਭਾਤੀਈ ਜਾਵਾਈ ਸਕੀ." (ਵਾਰ ਬਿਲਾ ਮਃ ੪)


ਅ਼. [سقّا] ਸੰਗ੍ਯਾ- ਬਹਿਸ਼ਤੀ. ਪਾਣੀ ਢੋਣ ਵਾਲਾ. ਕਹਾਰ. ਸੰ. सेक्तृ- ਸੇਕ੍‌ਤ੍ਰਿ ਛਿੜਕਣ ਵਾਲਾ.


ਸੰਗ੍ਯਾ- ਸ੍ਵਕੀਯਤਾ. ਅਪੱਣਤ। ੨. ਰਿਸ਼ਤਾ. ਸੰਬੰਧ. ਸਕੀਰੀ.


ਸੰ. ਸਕਾਸ਼. ਕ੍ਰਿ. ਵਿ- ਸਮੀਪ. ਪਾਸ. ਨੇੜੇ. ਕੋਲ. ਨਿਕਟ। ੨. ਸੰਗ੍ਯਾ- ਸੰਬੰਧ. ਤਅ਼ੱਲੁਕ.