Meanings of Punjabi words starting from ਹ

ਕ੍ਰਿ- ਜੰਗ ਸਮਾਪਤ ਕਰਨਾ. ਵੈਰੀਆਂ ਦਾ ਲਹੂ ਹਥਿਆਰਾਂ ਤੋਂ ਉਤਾਰਕੇ ਸ਼ਾਂਤ ਹੋਣਾ. ਭਾਵ ਵੈਰੀਆਂ ਨੂੰ ਸਮਾਪਤ ਕਰਨਾ. "ਜੀਤ ਸਭੈ ਜਗ ਸਾਤਹੁ ਸਿੰਧ ਹਥਿਆਰ ਪਖਾਰੇ." (ਵਿਚਿਤ੍ਰ)


ਦੇਖੋ, ਹਸ੍ਤਿਨੀ। ੨. ਹਾਥੀਆਂ ਦੀ ਸੈਨਾ. ਗਜ ਸੈਨਾ. (ਸਨਾਮਾ)


ਸੰਗ੍ਯਾ- ਭੁਜਾ, ਬਾਂਹ, ਜੋ ਹੱਥ ਨੂੰ ਧਾਰਨ ਕਰਦੀ ਹੈ. "ਹਥੀ ਦਿਤੀ ਪ੍ਰਭੁ ਦੇਵਨਹਾਰੈ." (ਮਾਝ ਮਃ ੫) ੨. ਪਾਣੀ ਰੱਖਣ ਦੀ ਚੰਮ ਦੀ ਥੈਲੀ. "ਹਥੀ ਕੱਢ ਨ ਦਿੱਤੋ ਪਾਣੀ." (ਭਾਗੁ) ੩. ਵਾਲਾਂ ਅਥਵਾ ਕਪੜੇ ਦੀ ਥੈਲੀ, ਜੋ ਦਸਤਾਨੇ ਦੀ ਤਰਾਂ ਹੱਥ ਤੇ ਪਹਿਰਕੇ ਮਾਲਿਸ਼ ਕਰੀਦੀ ਹੈ. ੪. ਹਥਕੜੀ. ਹਸ੍ਤਬੰਧਨ. "ਹਥੀ ਪਉਦੀ ਕਾਹੇ ਰੋਵੈ?" (ਮਾਰੂ ਮਃ ੧) ਜਦ ਯਮਾਂ ਦੀ ਹਥਕੜੀ ਪੈਂਦੀ ਹੈ, ਤਦ ਕਿਉਂ ਰੋਂਦਾ ਹੈਂ? ੫. ਸਿੰਧੀ ਅਤੇ ਪੋਠੋ. ਸਹਾਇਤਾ. ਇਮਦਾਦ। ੬. ਦਸਤਾ. Handle. ਜਿਵੇਂ- ਚੱਕੀ ਦੀ ਹਥੀ.


ਦੇਖੋ, ਹਥਿਆਰ। ੨. ਹਥੌੜਾ. ਘਨ. "ਅਹਿਰਣਿ ਮਤਿ ਵੇਦੁ ਹਥੀਆਰੁ." (ਜਪੁ)