Meanings of Punjabi words starting from ਅ

ਦੇਖੋ, ਇੰਗ੍ਰੇਜ ਅਤੇ ਇੰਗ੍ਰੇਜੀ.


ਸੰ. अङ् घ्. ਧਾ- ਜਾਣਾ. ਆਰੰਭ ਕਰਨਾ. ਜੂਆ ਖੇਡਣਾ. ਦਾਗ ਲਾਉਣਾ. ਨਿਸ਼ਾਨ ਕਰਨਾ. ਝਿੜਕਨਾ. ਉਲਾਂਭਾ ਦੇਣਾ. ਛੇਤੀ ਕਰਨਾ.


ਸੰ. अङ् घ्रि. ਸੰਗ੍ਯਾ- ਜੜ. ਮੂਲ। ੨. ਪੈਰ. ਚਰਣ, ਜਿਸ ਨਾਲ ਜਮੀਨ ਤੇ ਨਿਸ਼ਾਨ ਹੁੰਦਾ ਹੈ. ਦੇਖੋ, ਅੰਘ ਧਾ. "ਅੰਘ੍ਰੀ ਸਮ ਅਰਬਿੰਦ ਸਰਸ ਤਵ ਮਨ ਸਮ ਮਧੁਪ ਕਰੀਜੈ." (ਨਾਪ੍ਰ)


ਦੇਖੋ, ਅੰਕ, ਅੰਗ ਅਤੇ ਅੰਙੁ.


ਦੇਖੋ, ਅੰਗਣ. "ਸਹੁ ਬੈਠਾ ਅੰਙਣੁ ਮਲਿ." (ਵਾਰ ਮਾਰੂ ੨, ਮਃ ੫) ਇਸ ਥਾਂ ਅੰਙਣੁ ਤੋਂ ਭਾਵ ਮਨ ਹੈ. "ਮਿਰਤਕੜਾ ਅੰਙਨੜੇ ਬਾਰੇ." (ਵਡ ਅਲਾਹਣੀਆਂ ਮਃ ੧)


ਦੇਖੋ, ਅੰਕ ਅਤੇ ਅੰਗ. "ਹਮ ਮੈਲ ਭਰੇ ਦੁਹਚਾਰੀਆ ਹਰਿ ਰਾਖਹੁ ਅੰਗੀ ਅੰਙੁ" (ਸੂਹੀ ਮਃ ੪) ਹੇ ਅੰਗ (ਪੱਖ) ਕਰਤਾ ਹਰੀ! ਸਾਡਾ ਅੰਙੁ (ਪੱਖ) ਰਾਖਹੁ.


ਅੰ- ਅਃ ਦੇਖੋ, ਅਯੋਅੰਙੈ.


ਸੰ. अञ्च. ਧਾ- ਝੁਕਣਾ. ਪੂਜਣਾ. ਸਿੰਗਾਰਨਾ. ਮੰਗਣਾ. ਪ੍ਰਗਟ ਕਰਨਾ. ਹਟਾਉਣਾ. ਫੈਲਾਉਣਾ. ਜਮਾ ਕਰਨਾ। ੨. अर्चि- ਅਰ੍‌ਚਿ. ਸੰਗ੍ਯਾ- ਅੱਗ ਦੀ ਲਾਟ. ਆਂਚ. ਭਾਵ- ਸੰਤਾਪ. "ਰਤੀ ਅੰਚ ਦੂਖ ਨ ਲਾਈ." (ਭੈਰ ਅਃ ਮਃ ੩) ੩. ਸੰ. अञ्च. ਝਰੀਟ. ਰਗੜ. "ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ। ਜੋ ਨਰ ਪੀਰ ਨਿਵਾਜਿਆ ਤਿਨਾ ਅੰਚ ਨ ਲਾਗ." (ਵਾਰ ਰਾਮ ੨, ਮਃ ੫) ਤਿੱਖੇ ਸੂਲਾਂ ਵਾਲੇ ਬਾਗ਼ ਵਿੱਚ ਰਹਿਕੇ ਭੀ ਕੰਡੇ ਦੀ ਝਰੀਟ ਨਹੀਂ ਲਗਦੀ.