Meanings of Punjabi words starting from ਪ

ਪੁਰਦਾ ਹੈ. "ਰਖਿ ਰਖਿ ਚਰਣ ਹਰਿ ਤਾਲ ਪੂਰਈਆ." (ਬਿਲਾ ਅਃ ਮਃ ੪) ੨. ਵਿ- ਪੂਰ੍‍ਣ ਕਰੈਯਾ.


ਸੰ. ਵਿ- ਪੂਰਾ ਕਰਨ ਵਾਲਾ। ੨. ਪੂਰਣ ਕਰਤਾ. ਭਰਣ ਪੋਖਣ ਕਰਤਾ. "ਸਗਲ ਪੂਰਕ ਪ੍ਰਭੁ ਧਨੀ." (ਆਸਾ ਮਃ ੫) ੩. ਸੰਗ੍ਯਾ- ਪ੍ਰਾਣਾਯਾਮ ਦਾ ਪ੍ਰਿਥਮ ਅੰਗ. ਓਅੰ ਜਪ ਨਾਲ ਸ੍ਵਾਸ ਅੰਦਰ ਲੈ ਜਾਣੇ. "ਰੇਚਕ ਪੂਰਕ ਕੁੰਭ ਕਰੈ." (ਪ੍ਰਭਾ ਅਃ ਮਃ ੧)


ਵਿ- ਪੂਰੇ ਕਰਮਾਂ ਵਾਲਾ. ਖ਼ੁਸ਼ਨਸੀਬ. "ਸੋ ਪੂਰਕਰੰਮਾ ਨਾ ਛਿਨਾ." (ਮਾਰੂ ਸੋਲਹੇ ਮਃ ੫)


ਦੇਖੋ, ਪੂਰਕ. ੧. "ਜੈਸੀ ਭੂਖ ਤੈਸੀ ਕਾ ਪੂਰਕੁ." (ਸੋਰ ਮਃ ੫)


ਵਿ- ਪੂਰਣ ਗ੍ਯਾਨ "ਭਾਣੈ ਪੂਰ ਗਿਆਨਾ ਜੀਉ. (ਮਾਝ ਮਃ ੫)


ਸੰ. पूर्ण. ਧਾ- ਏਕਤ੍ਰ ਕਰਨਾ, ਢੇਰ ਕਰਨਾ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ। ੩. ਜਲ। ੪. ਵਿ- ਪੂਰਾ. ਮੁਕੰਮਲ। ੫. ਭਰਿਆ ਹੋਇਆ. ਪੂਰਿਤ. "ਪੂਰਣ ਹੋਈ ਆਸ." (ਵਾਰ ਸੋਰ ਮਃ ੪)


ਵਿ- ਜਿਸ ਦੀ ਕਾਮਨਾ ਪੂਰਣ ਹੋ ਗਈ ਹੈ.


ਪੂਰਣਦੇਵ. ਪਾਰਬ੍ਰਹਮ। ੨. ਪੂਰਣਤਾ ਦਿੰਦਾ ਹੈ. ਭਰਦਾ ਹੈ. ਦੇਖੋ, ਪੂਰਣੁਦੇਇ.