Meanings of Punjabi words starting from ਬ

ਇੱਕ ਖਤ੍ਰੀਜਾਤਿ. ਬਹੁਜਾਈ. ਦੇਖੋ, ਖਤ੍ਰੀ.


ਸੰਗ੍ਯਾ- ਵਿੰਦੁ. ਤੁਥਕਾ. ਕਤਰਾ. "ਪਖਾਨ ਭਿਦੈ ਨਹਿ ਬੂੰਦ ਕੇ ਮਾਰੇ." (ਨਾਪ੍ਰ) ੨. ਭਾਵ- ਵੀਰਯ. ਸ਼ੁਕ੍ਰ. ਦੇਖੋ, ਬੂੰਦ ੨.


ਭਾਰਤ ਦਾ ਇੱਕ ਉੱਤਰੀ ਇਲਾਕਾ, ਜੋ ਜਮੁਨਾ ਅਤੇ ਚੰਬਲ ਦੇ ਦਰਮਯਾਨ ਹੈ. ਇਸ ਵਿੱਚ ਪੰਜ ਅੰਗ੍ਰੇਜ਼ੀ ਜਿਲੇ ਅਤੇ ੩੧ ਦੇਸੀ ਰਿਆਸਤਾਂ ਹਨ. ਬੁੰਦੇਲਖੰਡ ਦਾ ਰਕਬਾ ੨੦, ੫੫੯ ਵਰਗਮੀਲ ਅਤੇ ਜਨਸੰਖ੍ਯਾ ੩, ੫੦੦, ੦੦੦ ਹੈ. ਦੇਸੀ ਰਿਆਸਤਾਂ ਸੇਂਟ੍ਰਲਇੰਡੀਆ (ਮਧ੍ਯਭਾਰਤ) ਦੀ ਏਜੈਂਸੀ ਵਿੱਚ ਹਨ. ਅੰਗ੍ਰੇਜ਼ੀ ਇਲਾਕਾ ਯੂ. ਪੀ. ਵਿੱਚ ਹੈ. ਬੁੰਦੇਲਾ ਜਾਤਿ ਦੇ ਰਾਜਪੂਤਾਂ ਤੋਂ ਦੇਸ਼ ਦਾ ਇਹ ਨਾਮ ਹੋਇਆ ਹੈ. ਦੇਖੋ, ਬੁੰਦੇਲਾ.


ਰਾਜਪੂਤਾਂ ਦੀ ਇੱਕ ਜਾਤਿ. ਬੁੰਦੇਲੇ ਆਖਦੇ ਹਨ ਕਿ ਇੱਕ ਪ੍ਰਤਾਪੀ ਧਰਮਾਤਮਾ ਰਾਜਪੂਤ ਨੇ ਵਿੰਧ੍ਯ- ਵਾਸਿਨੀ ਦੇਵੀ ਅੱਗੇ ਆਪਣੇ ਤਾਈਂ ਬਲਿਦਾਨ ਕੀਤਾ. ਉਸ ਦੀ ਲਹੂਬੂੰਦ (ਵਿੰਦੁ) ਤੋਂ ਦੇਵੀ ਦੇ ਵਰਦਾਨ ਦ੍ਵਾਰਾ ਇੱਕ ਤੇਜਸ੍ਵੀ ਪੁਰਖ ਪੈਦਾ ਹੋਇਆ, ਜਿਸ ਦਾ ਨਾਮ ਬੁੰਦੇਲਾ ਸੀ. ਉਸ ਦੀ ਵੰਸ਼ ਦੇ ਬੁੰਦੇਲ ਰਾਜਪੂਤ ਹੋਏ. "ਬਲਵੰਡ ਲੱਖ ਬੁੰਦੇਲੇ ਕਾਰੀ" (ਭਾਗ) "ਮਘੇਲੇ ਧਂਧੇਲੇ ਬੁੰਦੇਲੇ ਚਂਦੇਲੇ." (ਚਰਿਤ੍ਰ ੩੨੦) ੨. ਬੁੰਦੇਲਖੰਡ ਦਾ ਨਿਵਾਸੀ.