Meanings of Punjabi words starting from ਮ

ਵਿ- ਮੁੰਨਿਆ ਹੋਇਆ. ਮੁੰਡਿਤ। ੨. ਸੰਗ੍ਯਾ- ਬਾਲਕ. ਲੜਕਾ।¹ ੩. ਸਤਨਾਮੀ ਸਾਧੁ, ਜੋ ਭੌਹਾਂ ਭੀ ਮੁਨਾਦਿੰਦਾ ਹੈ. ਦੇਖੋ, ਸਤਨਾਮੀ। ੪. ਵਾਯੁਪੁਰਾਣ ਅਨੁਸਾਰ ਛੋਟੇ ਨਾਗਪੁਰ ਦਾ ਇਲਾਕਾ। ੫. ਛੋਟੇ ਨਾਗਪੁਰ ਰਹਿਣ ਵਾਲੀ ਇੱਕ ਅਸਭ੍ਯ ਜਾਤਿ, ਜੋ ਸ਼ਰਾਬ ਮਾਸ ਵਰਤਦੀ ਹੈ.


ਕ੍ਰਿ- ਮੁੰਡਨ ਕਰਾਉਣਾ. ਹਜਾਮਤ ਕਰਾਉਣੀ. "ਕੇਸ ਮੁੰਡਾਏ ਕਾਇ?" (ਸ. ਕਬੀਰ)


ਡਿੰਗ. ਨਾਈ ਜੋ ਮੁੰਡਨ (ਹਜਾਮਤ) ਕਰਦਾ ਹੈ.


ਵਿ- ਮੰਨਿਆ ਹੋਇਆ. ਜਿਸ ਦੀ ਹਜਾਮਤ ਹੋਈ ਹੈ. "ਮੁੰਡਿਤ ਏਕੈ ਸਬਦੀ." (ਗਉ ਕਬੀਰ) ੨. ਸੰਗ੍ਯਾ- ਲੋਹਾ.


ਰਾਮਾਨੰਦੀ ਬੈਰਾਗੀ. "ਦੇਖੋ, ਮੁੰਡੀਆ ੩. "ਸਭ ਮੁੰਡਿਯਾ ਕ੍ਰੁੱਧਿਤ ਭਏ." (ਚਰਿਤ੍ਰ ੧੫੮)


ਸਿਰ. ਦੇਖੋ, ਮੁੰਡ। ੨. ਗਰਦਨ. ਗ੍ਰੀਵਾ. "ਸਿਰ ਮੁੰਡੀ ਕਟਿਜਾਵਹਿ." (ਮਃ ੧. ਵਾਰ ਮਾਝ)#"ਸਿਰ ਮੁੰਡੀ ਤਲੈ ਦੇਇ." (ਮਃ ੩. ਵਾਰ ਸਾਰ) ਭਾਵ- ਕਪਾਲੀ ਆਸਨ ਕਰੇ। ੩. ਮੁੰਡਨ ਕੀਤੀ. ਮੁੰਨੀ.


ਵਿ- ਮੁੰਡਿਤ. ਮੋਨਾ. ਰੋਡਾ। ੨. ਸੰਗ੍ਯਾ- ਸੰਨ੍ਯਾਸੀ ਸਾਧੂ। ੩. ਰਾਮਾਨੰਦੀ ਸਾਧੂ. ਬੈਰਾਗੀ. "ਕੋਊ ਭਯੋ ਮੁੰਡੀਆ, ਸੰਨ੍ਯਾਸੀ ਕੋਊ ਜੋਗੀ ਭਯੋ." (ਅਕਾਲ)