Meanings of Punjabi words starting from ਸ

ਸੰ. शिरोरुह ਸੰਗ੍ਯਾ- ਕੇਸ਼, ਜੋ ਸਿਰ ਤੋਂ ਉਗਦੇ ਹਨ.


ਵਿ- ਸ੍ਰਸ੍ਟਾ. ਰਚਣ ਵਾਲਾ. ਸਰ੍‍ਜਨ ਕਰਤਾ. "ਭੂਅ ਭੰਜਨ ਗੰਜਨ ਆਦਿ ਸਿਰੰ." (ਅਕਾਲ) ਪ੍ਰਿਥਿਵੀ ਦੇ ਭੰਜਨ ਕਰਨ ਵਾਲੇ ਅਸੁਰਾਂ ਨੂੰ ਗੰਜਨ ਵਾਲਾ, ਅਤੇ ਆਦਿਸ੍ਰਸ੍ਟਾ ਹੈ.


ਦੇਖੋ, ਸਰਹਿੰਦ.


ਵਿ- ਸਰ੍‍ਜਨ ਕਰਿੰਦਾ. ਸ੍ਰਿਸ੍ਟਿ ਕਰਤਾ. "ਧੰਨੁ ਸਿਰੰਦਾ ਸਚਾ ਪਾਤਿਸਾਹੁ." (ਵਡ ਮਃ ੧. ਅਲਾਹਣੀਆ) ੨. ਦੇਖੋ, ਸਰੰਦਾ.


ਸੰ. ਸ਼ਿਲ. ਸੰਗ੍ਯਾ- ਖੇਤੀ ਵੱਢਣ ਸਮੇਂ ਖੇਤ ਵਿੱਚ ਡਿਗੇ ਹੋਏ ਦਾਣੇ. ਉਂਛ. ਮੁਨਿ ਨੂੰ ਧਰਮਸ਼ਾਸਤ੍ਰ ਵਿੱਚ ਇਸ ਅੰਨ ਦਾ ਖਾਣਾ ਉੱਤਮ ਦੱਸਿਆ ਹੈ. ਦੇਖੋ, ਮਨੁ ਅਃ ੧੦, ਸ਼ ੧੧੨. "ਸਿਲ ਜੋਗੁ ਅਲੂਣੀ ਚਟੀਐ." (ਵਾਰ ਰਾਮ ੩) ਭਗਤਿਯੋਗ ਰੂਪੀ ਅਲੂਣੀ ਸਿਲ ਦਾ ਸ੍ਵਾਦ ਚੱਖੀਦਾ ਹੈ. ਭਾਵ ਸਭ ਰਸਿ ਤਿਆਗਕੇ ਇਹ ਰਸ ਲਈਦਾ ਹੈ. ਦੇਖੋ, ਸਿਲਾ ਅਲੂਣੀ। ੨. ਸੰ. ਸ਼ਿਲਾ. ਪੱਥਰ. "ਸਿਲ ਪੂਜਸਿ ਬਗੁਲਸਮਾਧੰ." (ਵਾਰ ਆਸਾ) ੩. ਭੁਜੰਗਮਾ ਨਾੜੀ, ਜਿਸ ਨੇ ਸ਼ਿਲਾਰੂਪ ਹੋ ਕੇ ਸੁਖਮਨਾ ਦਾ ਦਰ ਬੰਦ ਕਰਲੀਤਾ ਹੈ. "ਤਿਹ ਸਿਲ ਊਪਰਿ ਖਿੜਕੀ ਅਉਰ." (ਭੈਰ ਕਬੀਰ)


ਸੰ. शिल अशितृ. ਸ਼ਿਲ- ਅਸ਼ਿਤ੍ਰਿ. ਵਿ- ਸ਼ਿਲ ਅੰਨ ਖਾਣ ਵਾਲਾ. ਡਿਗੇ ਦਾਣੇ ਚੁਗਕੇ ਨਿਰਵਾਹ ਕਰਨ ਵਾਲਾ. "ਸਿਲਸਿਤ ਪ੍ਰਬੀਨ." (ਦੱਤਾਵ) ੨. ਦੇਖੋ, ਸਿਲਾਸਿਤ.


ਅ਼. [سِلسلا] ਸੰਗ੍ਯਾ- ਜ਼ੰਜੀਰ. ਸ਼੍ਰਿੰਖਲਾ। ੨. ਕ੍ਰਮ। ੩. ਵੰਸ਼. ਪੀੜ੍ਹੀ। ੪. ਸ਼੍ਰੇਣੀ. ਪੰਕਤਿ. ਕਤਾਰ.