Meanings of Punjabi words starting from ਕ

ਵ- ਬੁਰੇ ਲੱਛਣਾਂ ਵਾਲਾ. ਬੁਰੇ ਲੱਛਣਾਂ ਵਾਲੀ. ਨਿੰਦਿਤ ਹਨ ਜਿਸ ਦੇ ਲੱਛਣ. "ਪਿਰ ਕਾ ਹੁਕਮ ਨ ਜਾਣਈ ਭਾਈ! ਸਾ ਕੁਲਖਣੀ." (ਸੋਰ ਅਃ ਮਃ ੩) "ਪਹਿਲੀ ਕੁਰੂਪਿ ਕੁਜਾਤਿ ਕੁਲਖਨੀ." (ਆਸਾ ਕਬੀਰ)


ਦੇਖੋ, ਕੁਰੁਕ੍ਸ਼ੇਤ੍ਰ. "ਮੋਹਨ ਆਏ ਹੈਂ ਕੁਲਖੇਤ." (ਕ੍ਰਿਸਨਾਵ)


ਕੁਰੁਕ੍ਸ਼ੇਤ੍ਰ ਤੀਰਥ ਤੇ. "ਜੇ ਓਹ ਗ੍ਰਹਨ ਕਰੈ ਕੁਲਖੇਤਿ." (ਗੌਂਡ ਰਵਿਦਾਸ)


ਵਿ- ਕੁਲਘਾਤ ਕਰਨ ਵਾਲਾ. ਵੰਸ਼ਵਿਨਾਸ਼ਕ.


ਫ਼ਾ. [کُلچہ] ਖ਼ਮੀਰਦਾਰ ਫੁੱਲੀ ਹੋਈ ਛੋਟੀ ਰੋਟੀ.