nan
ਅ਼. [سلاح] ਸਿਲਾਹ਼. ਸੰਗ੍ਯਾ- ਸ਼ਸਤ੍ਰ. ਹਥਿਆਰ. "ਸਚ ਰਖਵਾਲਾ ਸਿਲਹ ਸੰਜੋਆ." (ਭਾਗੁ)
ਫ਼ਾ. [خانا اسلحہ] ਅਸਲਹ਼ਖ਼ਾਨਾ. ਸੰਗ੍ਯਾ ਸ਼ਸਤ੍ਰਾਗਾਰ. ਹਥਿਆਰ ਰੱਖਣ ਦਾ ਘਰ. Armory.
ਆਸਾਮ ਦਾ ਇੱਕ ਜ਼ਿਲਾ ਅਤੇ ਉਸ ਦਾ ਪ੍ਰਧਾਨ ਨਗਰ, ਜੋ ਸੁਰਮਾ ਨਦੀ ਦੇ ਸੱਜੇ ਕਿਨਾਰੇ ਹੈ. ਇਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਧਰਮ ਪ੍ਰਚਾਰ ਕਰਦੇ ਵਿਰਾਜੇ ਹਨ. ਗੁਰੁਦ੍ਵਾਰਾ ਵਿਦ੍ਯਮਾਨ ਹੈ.
ਅ਼. [سِلک] ਸੰਗ੍ਯਾ- ਲੜੀ। ੨. ਰੱਸੀ. ਬੰਧਨ. "ਜਿਸੁ ਪ੍ਰਸਾਦਿ ਮਾਇਆ ਸਿਲਕ ਕਾਈ." (ਗਉ ਮਃ ੫) "ਕਾਟਿ ਸਿਲਕ ਪ੍ਰਭੁ ਸੇਵਾ ਲਾਇਆ." (ਮਾਝ ਮਃ ੫)
ਦੇਖੋ, ਸਿਆਲਕੋਟ. "ਪੁਰ ਸਿਲਕੋਟ ਨਾਮ ਜਿਸ ਕੇਰਾ." (ਨਾਪ੍ਰ)
ਸੰ. शिल्प ਸ਼ਿਲ੍ਪ. ਸੰਗ੍ਯਾ- ਮੁਸੱਵਰੀ ਆਦਿ ਵਿਦ੍ਯਾ- ੨ ਹੁਨਰ। ੩. ਦਸ੍ਤਕਾਰੀ.
nan
ਸੰ. शिल्पकारिन- शिल्पिन ਵਿ- ਤਸਵੀਰ ਆਦਿ ਲਿਖਣ ਵਾਲਾ। ੨. ਹੁਨਰਮੰਦ. "ਸਿਲਪੀਕਾਰ ਸਵਾਰਹਿਂ ਜਹਾਂ." (ਗੁਪ੍ਰਸੂ)
nan
nan