Meanings of Punjabi words starting from ਅ

ਸੰ. अञ्जनी. ਸੰਗ੍ਯਾ- ਕੇਸ਼ਰੀ ਵਾਨਰ ਦੀ ਇਸਤ੍ਰੀ ਅਤੇ ਹਨੂਮਾਨ ਦੀ ਮਾਤਾ. ਅੰਜਨਾ। ੨. ਮਾਇਆ। ੩. ਚੰਦਨ ਆਦਿਕ ਲੇਪ ਲਾਏ ਹੋਏ ਇਸਤ੍ਰੀ. "ਅੰਜਨੀ ਕੇ ਧੀਰ ਹੈਂ." (ਰਾਮਾਵ) ਘੋੜੇ ਅਜੇਹੇ ਚਪਲ ਹਨ, ਜੇਹੀ ਇਸਤ੍ਰੀ ਦੇ ਨੇਤ੍ਰਾਂ ਦੀ ਧੀਰੀ। ੪. ਗੁਹਾਂਜਣੀ. ਅੱਖ ਦੀ ਪਲਕ ਵਿੱਚ ਨਿਕਲੀ ਫੁਨਸੀ.


ਅੰਜਨਾ (ਅੰਜਨੀ) ਦਾ ਪੁਤ੍ਰ. ਅੰਜਨੀ ਤੋਂ ਪੈਦਾ ਹੋਇਆ ਹਨੂਮਾਨ. ਅੰਜਨੀ ਕੁਮਾਰ.


ਦੇਖੋ, ਅੰਜੁਮਨ.


ਸੰ. अञ्जलि. ਸੰਗ੍ਯਾ- ਉਂਜਲ. ਬੁੱਕ. ਡੂਨੇ ਦੀ ਸ਼ਕਲ ਬਣਾਏ ਹੋਏ ਹੱਥ। ੨. ਪਿਤਰ ਦੇਵਤਾ ਆਦਿਕ ਨੂੰ ਅਰਪਣ ਕੀਤੀ ਪਾਣੀ ਦੀ ਚੁਲੀ. ਮੋਏ ਪ੍ਰਾਣੀ ਵਾਸਤੇ ਤਿਲਾਂਜਲੀ ਆਦਿਕ ਅਵਿਦ੍ਯਾ- ਕਰਮ ਦੱਸਕੇ ਗੁਰੂ ਸਾਹਿਬ ਨੇ "ਅੰਜਲੀ" ਸਿਰਲੇਖ ਹੇਠ ਮਾਰੂ ਰਾਗ ਵਿੱਚ- "ਸੰਜੋਗ ਵਿਜੋਗ ਧੁਰਹੁ ਹੀ ਹੂਆ"- ਆਦਿਕ ਸ਼ਬਦ ਲਿਖਕੇ ਭਾਣਾ ਮੰਨਣ ਦੀ ਸ਼ੁਭ ਸਿਖ੍ਯਾ ਦਿੱਤੀ ਹੈ। ੩. ਦੇਖੋ, ਅੰਜੁਲੀ.


ਫ਼ਾ. [انجام] ਸੰਗ੍ਯਾ- ਅੰਤ. ਆਖ਼ਰ. ਸਮਾਪਤਿ. ਓੜਕ। ੨. ਫਲ. ਨਤੀਜਾ.#ਅੰਜੀਐ. ਦੇਖੋ, ਅੰਜਨਾ.


ਸੰ. अञ्जीर. ਫ਼ਾ. [انجیِر] ਸੰਗ੍ਯਾ- ਇੱਕਬੂਟਾ ਅਤੇ ਉਸ ਦਾ ਫਲ, ਜੋ ਬੜ (ਵਟ) ਦੀ ਬਾਟੀ ਜੇਹਾ ਬੀਜਦਾਰ ਹੁੰਦਾ ਹੈ. L. Ficus carica. ਇਹ ਖਾਣ ਵਿੱਚ ਮਿੱਠਾ ਅਤੇ ਦ੍ਰਾਵਕ ਹੁੰਦਾ ਹੈ. ਯੂਨਾਨੀ ਹਕੀਮ ਇਸ ਫਲ ਨੂੰ ਅਨੇਕ ਨੁਸਖ਼ਿਆਂ ਵਿੱਚ ਵਰਤਦੇ ਹਨ. ਕਾਬੁਲ ਅਤੇ ਈਰਾਨ ਦੇ ਅੰਜੀਰ ਬਹੁਤ ਮਿੱਠੇ ਹੁੰਦੇ ਹਨ. ਇਸ ਦੀ ਤਾਸੀਰ ਗਰਮ ਤਰ ਹੈ।#੨. ਬਲੋਚਿਸ੍ਤਾਨ ਵਿੱਚ ਇੱਕ ਨਗਰ, ਜੋ ਕਿਲਾਤ ਤੋਂ ੩੦ ਮੀਲ ਹੈ.


ਦੇਖੋ, ਇੰਜੀਲ.


ਅ਼. [انجُم] ਨਜਮ (ਨਕ੍ਸ਼੍‍ਤ੍ਰ) ਦਾ ਬਹੁ ਵਚਨ. ਸਿਤਾਰੇ. ਤਾਰੇ.