Meanings of Punjabi words starting from ਸ

ਸੰ. शिलवृत्ति् ਸੰਗ੍ਯਾ- ਖੇਤ ਵਿੱਚ ਸ਼ਿਲ (ਡਿਗੇ ਦਾਣੇ) ਚੁਗਕੇ ਗੁਜ਼ਾਰਾ ਕਰਨਾ. ਦੇਖੋ, ਸਿਲ.


ਸੰ. शिल ਖੇਤ ਵਿੱਚ ਡਿਗੇ ਹੋਏ ਦਾਣੇ. ਦੇਖੋ, ਸਿਲ। ੨. ਸ਼ਿਲਾ. ਸੰਗ੍ਯਾ- ਪੱਥਰ. ਵੱਟਾ. "ਪੂਜਿ ਸਿਲਾ ਤੀਰਥ ਬਨਵਾਸਾ." (ਧਨਾ ਅਃ ਮਃ ੧) ੩. ਸ਼ਸਤ੍ਰ. ਦੇਖੋ, ਸਿਲਹ. "ਇੱਕ ਸਵਾਰਨ ਸਿਲਾ ਸੰਜੋਆ." (ਭਾਗੁ) "ਸਬੈ ਸੂਰ ਲੈ ਕੈ ਸਿਲਾ ਸਾਜ ਸਜ੍ਯੋ." (ਵਿਚਿਤ੍ਰ) ੪. ਅ਼. [صِلہ] ਸਿਲਹ. ਇਨਾਮ. ਬਖਸ਼ਿਸ਼। ੫. ਮਿਲਾਪ. ਜੋੜ.


ਦੇਖੋ, ਸਿਲ ੧. ਖੇਤ ਦੇ ਚੁਗੇ ਹੋਏ ਦਾਣੇ ਬਿਨਾ ਲੂਣ. ਪਹਿਲਾਂ ਤਾਂ ਸ਼ਿਲ ਦਾ ਅੰਨ ਹੀ ਅਨੇਕ ਭਾਤਾਂ ਦਾ ਹੁੰਦਾ ਹੈ, ਫਿਰ ਉਸ ਨਾਲ ਲੂਣ ਭੀ ਨਾ ਹੋਵੇ ਤਦ ਕੁਝ ਭੀ ਰਸ ਨਹੀਂ. ਭਾਵ- ਸਰਬ ਰਸਾਂ ਦੇ ਤਿਆਗ ਤੋਂ ਹੈ.


ਸੰਗ੍ਯਾ- ਸਿਉਣ ਦੀ ਕ੍ਰਿਯਾ। ੨. ਸਿਉਣ ਦੀ ਮਜੂਰੀ.