Meanings of Punjabi words starting from ਅ

ਫ਼ਾ. [انجُمن] ਸੰਗ੍ਯਾ- ਮੰਡਲੀ. ਸਮਾਜ. ਸਭਾ. ਅੰਜੁਮ ਬਹੁ ਵਚਨ ਹੈ ਨਜਮ ਦਾ. ਨਜਮ ਦਾ ਅਰਥ ਹੈ ਨਕ੍ਸ਼੍‍ਤ੍ਰ (ਤਾਰਾ). ਸਿਤਾਰਿਆਂ ਵਾਕਰ ਚਮਕਣ ਵਾਲੇ ਲੋਕ ਜਿਸ ਵਿੱਚ ਜਮਾ ਹੋਣ, ਉਹ 'ਅੰਜੁਮਨ' ਹੈ.


ਦੇਖੋ, ਅੰਜਲੀ। ੨. ਦੇਵੋਂ ਹੱਥ ਜੋੜਨ ਦੀ ਕ੍ਰਿਯਾ, ਜੋ ਪ੍ਰਣਾਮ ਲਈ ਕਰੀਦੀ ਹੈ. "ਕਰਿ ਸਾਧੂ ਅੰਜੁਲੀ ਪੁਨੁ ਵਡਾ." (ਸੋਹਿਲਾ)


ਸੰਗ੍ਯਾ- ਹੰਝੂ. ਅਸ਼੍ਰੁ, ਆਂਸੂ. ਅੱਥਰੂ.


ਕ੍ਰਿ. ਵਿ- ਐਸੇ. ਇਸ ਪ੍ਰਕਾਰ. ਇਸ ਤਰਾਂ. ਇਉਂ.


ਸੰ. अण्ड. ਸੰਗ੍ਯਾ- ਅੰਡਾ. ਆਂਡਾ। ੨. ਫੋਤਾ- ਅੰਡਕੋਸ਼. "ਤਬ ਤੇਰੇ ਦੋਉ ਅੰਡ ਚਬੈਹੈ." (ਚਰਿਤ੍ਰ ੪੩) ੩. ਬ੍ਰਹਮੰਡ, ਜੋ ਆਂਡੇ ਦੀ ਸ਼ਕਲ ਦਾ ਹੈ। ੪. ਕਸਤੂਰੀ ਦਾ ਨਾਫ਼ਾ। ੫. ਕਾਮਦੇਵ। ੬. ਮੰਦਿਰ ਦਾ ਕਲਸ਼। ੭. ਵੀਰਯ। ੮. ਅੰਡਜ ਦਾ ਸੰਖੇਪ. "ਅੰਡ ਬਿਨਾਸੀ ਜੇਰ ਬਿਨਾਸੀ." (ਸਾਰ ਮਃ ੫) ੯. ਰਾਜਾ ਯਯਾਤਿ ਦਾ ਇੱਕ ਪੁਤ੍ਰ.