Meanings of Punjabi words starting from ਕ

ਵਿ- ਕੁਲ ਦਾ ਦੀਵਾ. ਜੋ ਵੰਸ਼ ਨੂੰ ਰੌਸ਼ਨ ਕਰੇ. ਸੁਪੁਤ੍ਰ। ੨. ਜੋਤਿਸ਼ ਅਨੁਸਾਰ ਜਨਮਪਤ੍ਰੀ ਵਿੱਚ ਇੱਕ ਯੋਗ ਦਾ ਨਾਮ, ਜਿਸ ਦੇ ਜਨਮਲਗਨ ਵਿੱਚ ਸ਼ੁਕ੍ਰ ਅਥਵਾ ਬੁਧ ਹੋਵੇ ਅਤੇ ਜਿਸ ਦੇ ਲਗਨ ਵਿੱਚ ਜਾਂ ਚੌਥੇ ਜਾਂ ਸੱਤਵੇਂ ਜਾਂ ਦਸਵੇਂ ਵ੍ਰਿਹਸਪਤਿ ਹੋਵੇ ਅਤੇ ਦਸਵੇਂ ਜਿਸ ਦੇ ਮੰਗਲ ਹੋਵੇ, ਉਹ ਪੁਰੁਸ ਕੁਲ ਦਾ ਦੀਵਾ ਪੈਦਾ ਹੋਇਆ ਸਮਝੋ.¹


ਕੁਲ ਦਾ ਪੂਜ੍ਯ ਦੇਵਤਾ.


ਵਿ- ਕੁਲਘਾਤਕ. ਕੁਲ ਦਾ ਵੈਰੀ.


ਸੰਗ੍ਯਾ- ਵੰਸ਼ ਦਾ ਧਰਮ. ਖ਼ਾਨਦਾਨ ਦਾ ਅੰਗੀਕਾਰ ਕੀਤਾ ਕਰਮ.


ਸੰਗ੍ਯਾ- ਖ਼ਾਨਦਾਨ ਦਾ ਸਰਦਾਰ। ੨. ਉਹ ਰਿਖੀ, ਜੋ ਦਸ ਹਜ਼ਾਰ ਵਿਦ੍ਯਾਰਥੀਆਂ ਨੂੰ ਅੰਨ ਅਤੇ ਵਿਦ੍ਯਾ ਦੇਵੇ.


ਸੰਗ੍ਯਾ- ਪ੍ਰਿਥਿਵੀ ਦੇ ਪ੍ਰਸਿੱਧ ਪਹਾੜ, ਜੋ ਆਪਣੀ ਆਪਣੀ ਧਾਰਾ ਦੇ ਪ੍ਰਧਾਨ ਹਨ. ਕੁਲਚਾਲ. ਇਨ੍ਹਾਂ ਦੀ ਗਿਣਤੀ ਪੁਰਾਣਾਂ ਵਿੱਚ ਸੱਤ ਲਿਖੀ ਹੈ- ਮਹੇਂਦ੍ਰ, ਮਲਯ, ਸਹ੍ਯ, ਸ਼ੁਕ੍ਤਿਮਾਨ, ਰਿਕ੍ਸ਼੍‍, ਵਿੰਧ੍ਯ ਅਤੇ ਪਾਰਿਪਾਤ੍ਰ, ਕਿਤਨੇ ਰਿਕ੍ਸ਼੍‍ ਦੀ ਥਾਂ ਗੰਧਮਾਦਨ ਗਿਣਦੇ ਹਨ.


ਵਿ- ਵੰਸ਼ (ਖ਼ਾਨਦਾਨ) ਦੀ ਪਾਲਨਾ ਕਰਨ ਵਾਲਾ। ੨. ਸੰਗ੍ਯਾ- ਕਾਂਉਂ. ਕਾਕ। ੩. ਮੁਰਗਾ. ਕੁੱਕੜ। ੪. ਕਬੂਤਰ। ੫. ਕਾਯਸ੍‍ਥ (ਕਾਇਥ)