Meanings of Punjabi words starting from ਪ

ਦੇਖੋ, ਪੂਨਿਉ. "ਪੂਰਨਮਾ ਪੂਰਨ ਪ੍ਰਭੁ ਏਕ." (ਗਉ ਥਿਤੀ ਮਃ ੫)


ਪੂਰ੍‍ਣ ਰਾਜ ਅਤੇ ਪੂਰ੍‍ਣ ਯੋਗ. ਵਿਹਾਰ ਅਤੇ ਪਰਮਾਰ੍‍ਥ ਵਿੱਚ ਕਮਾਲ. "ਪੂਰਾ ਤਪੁ ਪੂਰਨ ਰਾਜਜੋਗੁ." (ਗਉ ਮਃ ੫) ਦੇਖੋ, ਰਾਜਜੋਗ.


ਵਚਨ ਦੀ ਸਫਲਤਾ, ਜੋ ਵਾਕ ਕਹਿਆ ਹੈ, ਉਸ ਦੀ ਪੂਰਣਤਾ. "ਜਨ ਕਾ ਕੀਨੋ ਪੂਰਨ ਵਾਕ." (ਬਿਲਾ ਮਃ ੫) ੨. ਗੁਰਵਾਕ, ਜਿਸ ਵਿੱਚ ਕੋਈ ਕਮੀ ਨਹੀਂ। ੩. ਵ੍ਯਾਕਰਣ ਅਨੁਸਾਰ ਉਹ ਵਾਕ, ਜਿਸ ਵਿੱਚ ਕਰਤਾ ਕਰਮ ਅਤੇ ਕ੍ਰਿਯਾ ਸ਼ਬਦ ਹਨ.


ਵਿ- ਪੂਰਵ. ਪਹਿਲਾ. ਪ੍ਰਥਮ. "ਪੂਰਬ ਜਨਮ ਕੇ ਮਿਲੇ ਸੰਜੋਗੀ." (ਜੈਤ ਮਃ ੫) ੨. ਸੰਗ੍ਯਾ- ਪੂਰਵ ਦਿਸ਼ਾ। ੩. ਦੇਖੋ, ਪੂਰਵ.


ਦੇਖੋ, ਪੂਰਵਕ.