nan
nan
nan
ਵਿ- ਸ਼ਿਲਾ ਉੱਪਰ ਘਸਾਕੇ ਸ਼ਿਤ (ਤਿੱਖਾ) ਕੀਤਾ ਹੋਇਆ. "ਬਰਖੇ ਸਰ ਸੁੱਧ ਸਿਲਾ ਸਿਤਯੰ." (ਨਰਸਿੰਘਾਵ)
nan
ਚੰਬਾ ਨਗਰ ਪਾਸ (ਜੋ ਪਹਾੜੀ ਰਾਜਧਾਨੀ ਹੈ) ਐਰਾਵਤੀ (ਰਾਵੀ) ਨਦੀ ਦੇ ਕਿਨਾਰੇ ਇੱਕ ਸਿਲਾ ਹੈ, ਜਿਸ ਉੱਪਰ ਬੈਠਕੇ ਸ਼੍ਰੀ ਚੰਦ ਜੀ ਨਦੀ ਪਾਰ ਹੋਏ ਦੱਸੇ ਜਾਂਦੇ ਹਨ. ਇਹ ਘਟਨਾ ੧੫. ਅੱਸੂ ਸੰਮਤ ੧੬੬੯ ਦੀ ਹੈ. ਆਖਦੇ ਹਨ ਕਿ ਬਾਬਾ ਸ਼੍ਰੀ ਚੰਦ ਜੀ ਇਸ ਪਿੱਛੋਂ ਫੇਰ ਕਿਸੇ ਨਹੀਂ ਵੇਖੇ.#ਯਾਤ੍ਰੀ ਇਸ ਸ਼ਿਲਾ ਦਾ ਦਰਸ਼ਨ ਕਰਨ ਲਈ ਜਾਂਦੇ ਹਨ. ਦੇਖੋ, ਸ੍ਰੀ ਚੰਦ.
ਦੇਖੋ, ਸਿਲਹ. "ਕਤਹੂ ਸਿਪਾਹੀ ਹਨਐਕੈ ਸਾਧਤ ਸਿਲਾਹਨ ਕੋ." (ਅਕਾਲ)
nan
ਸੰ. शिलाजतु ਸੰਗ੍ਯਾ- ਸ਼ਿਲਾ ਦੀ ਜਤੁ (ਲਾਖੁ). ਸੂਰਜ ਦੀ ਤਪਤ ਦੇ ਕਾਰਣ ਸ਼ਿਲਾ ਵਿੱਚੋਂ ਚੋਕੇ ਨਿਕਲਿਆ ਇੱਕ ਪਦਾਰਥ, ਜੋ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. Rock- exuzation. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਵੈਦ੍ਯਕ ਵਿੱਚ ਪੇਟ ਦੇ ਕੀੜੇ, ਸੋਜ, ਖਈ, ਮਿਰਗੀ. ਪੀਲੀਆ (ਸਟਕਾ) ਆਦਿ ਰੋਗਾਂ ਦੇ ਦੂਰ ਕਰਨ ਵਾਲਾ ਮੰਨਿਆ ਹੈ. ਇਹ ਗਠੀਆ, ਜਲੋਦਰ, ਦਮਾ ਆਦਿਕ ਰੋਗਾਂ ਨੂੰ ਹਟਾਉਂਦਾ ਹੈ, ਪੱਠਿਆਂ ਨੂੰ ਤਾਕਤ ਦਿੰਦਾ ਹੈ.
ਦੇਖੋ, ਸਿਰਾਤ.
nan
ਫ਼ਾ. [سیلاب] ਸੰਗ੍ਯਾ- ਪਾਣੀ ਦਾ ਹੜ੍ਹ. ਰੌ। ੨. ਨਮੀ. ਤਰਾਵਤ. ਗਿੱਲ.