Meanings of Punjabi words starting from ਅ

ਸੰ. ਸੰਗ੍ਯਾ- ਅੰਡੇ ਵਿੱਚੋਂ ਪੈਦਾ ਹੋਣ ਵਾਲੇ ਪੰਛੀ, ਮੱਛੀ, ਸੱਪ ਆਦਿਕ ਜੀਵ. "ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ." (ਸੋਰ ਮਃ ੧) ੨. ਸੰਸਾਰ. ਵਿਸ਼੍ਵ. ਜਗਤ. "ਅੰਡਜ ਫੋੜ ਜੋੜ ਵਿਛੋੜ." (ਬਿਲਾ ਥਿਤੀ ਮਃ ੧) ਦੇਖੋ, ਅੰਡਟੂਕ ਅਤੇ ਸ੍ਰਿਸ੍ਟਿ ਰਚਨਾ.


ਸੰਗ੍ਯਾ- ਪ੍ਰਿਥਵੀ. ਅੰਡੇ ਦਾ ਅੱਧਾ ਭਾਗ ਪ੍ਰਿਥਿਵੀ, ਅਤੇ ਅੱਧਾ ਆਕਾਸ਼ ਮੰਡਲ ਹੈ. ਮਰਤ੍ਯ ਲੋਕ. "ਅੰਡਟੂਕ ਜਾਂਚੈ ਭਸਮਤੀ." (ਮਲਾ ਨਾਮਦੇਵ) ਮਰਤ ਲੋਕ ਜਿਸ ਦੀ ਪਾਕਸ਼ਾਲਾ ਹੈ. ਦੇਖੋ, ਭਸਮਤੀ.


ਸੰਗ੍ਯਾ- ਬੇਮੇਲ ਗੱਲ। ੨. ਪ੍ਰਕਰਣ ਵਿਰੁੱਧ ਬਕਬਾਦ। ੩. ਵਿ- ਟੇਢਾ. ਵਿੰਗਾ.


ਅੰਡ (ਫੋਤਿਆਂ) ਵਿੱਚ ਪਾਣੀ ਉਤਰਨਾ ਅਤੇ ਉਨ੍ਹਾਂ ਦਾ ਵਧ ਜਾਣਾ. [قیِلائھ مایہ] ਕ਼ੀਲਾਏ ਮਾਯਹ. Hydrocele. ਬਾਦੀ ਵਾਲੀ ਚੀਜਾਂ ਖਾਣ, ਬਾਦੀ ਵਾਲੇ ਦੇਸ਼ ਵਿੱਚ ਰਹਿਣ, ਮਲ ਮੂਤ ਰੋਕਕੇ ਵਿਸੇ ਭੋਗ ਕਰਨ, ਤਾੜੀ ਦੀ ਸ਼ਰਾਬ ਬਹੁਤ ਪੀਣ ਤੋਂ ਇਹ ਰੋਗ ਹੁੰਦਾ ਹੈ. ਵੈਦਕ ਵਿੱਚ ਵਾਤਜ, ਪਿੱਤਜ, ਰਕਤਜ ਆਦਿ ਇਸ ਦੇ ਸੱਤ ਭੇਦ ਲਿਖੇ ਹਨ. ਰੋਗੀ ਨੂੰ ਚਾਹੀਏ ਕਿ ਕਿਸੇ ਸਿਆਣੇ ਵੈਦ ਅਥਵਾ ਡਾਕਟਰ ਤੋਂ ਇਲਾਜ ਕਰਾਵੇ. ਇਸ ਵਿੱਚ ਲੇਪ ਮਾਲਿਸ਼ ਅਤੇ ਖਾਣ ਦੀਆਂ ਦਵਾਈਆਂ ਤਜਰਬੇਕਾਰ ਹਕੀਮ ਦੀਆਂ ਵਰਤਣੀਆਂ ਲੋੜੀਏ, ਕਿਉਂਕਿ ਜਿਸ ਕਾਰਣ ਤੋਂ ਅੰਡ ਵ੍ਰਿੱਧਿ ਹੋਈ ਹੈ ਉਸੇ ਅਨੁਸਾਰ ਇਲਾਜ ਹੋਣਾ ਠੀਕ ਹੈ. ਹੇਠ ਲਿਖੀ ਦਵਾ ਖਾਣੀ ਲਾਭਦਾਇਕ ਸਿੱਧ ਹੋਈ ਹੈ- ਵਡੀ ਹਰੜ ਦੀ ਛਿੱਲ ਜੰਗ ਹਰੜਾਂ, ਚਰਾਇਤਾ, ਧਨੀਆਂ ਦੋ ਦੋ ਤੋਲੇ, ਲੌਂਗ ਇੱਕ ਤੋਲਾ, ਸਨਾ ਚਾਰ ਤੋਲੇ ਸਭ ਦਾ ਚੂਰਣ ਕਪੜਛਾਣ ਕਰਕੇ ਚੂਰਣ ਤੋਂ ਡਿਉਢੀ ਖੰਡ ਅਤੇ ਖੰਡ ਦੇ ਬਰਾਬਰ ਸ਼ਹਿਦ ਮਿਲਾਕੇ ਮਿੱਟੀ ਦੇ ਭਾਂਡੇ ਵਿੱਚ ਰੱਖੋ. ਉਮਰ ਅਤੇ ਬਲ ਅਨੁਸਾਰ ਇਹ ਚਟਨੀ ਜਲ ਨਾਲ ਨਿੱਤ ਖਾਵੋ.#ਇੱਕ ਤੋਲਾ ਸੁੱਕੀ ਭੰਗ ਗੁੜ ਵਿੱਚ ਮਿਲਾਕੇ ਫੋਤਿਆਂ ਤੇ ਬੰਨ੍ਹਣੀ ਅਥਵਾ ਕੇਸੂ ਭਿਉਂਕੇ ਅਤੇ ਘੀ ਵਿੱਚ ਝੱਸਕੇ ਬੰਨ੍ਹਣੇ ਗੁਣਕਾਰੀ ਹਨ.


ਦੇਖੋ, ਅੰਡ.


ਸੰ. ਵਿ- ਅੰਡੇ ਦੀ ਸ਼ਕਲ ਜੇਹਾ. ਅੰਡੇ ਜੇਹਾ ਹੈ ਜਿਸ ਦਾ ਆਕਾਰ। ੨. ਸੰਗ੍ਯਾ- ਭੂਗੋਲ ਅਤੇ ਖਗੋਲ.


ਸੰ. अन्त. ਧਾ- ਬਾਂਧਨਾ. ਬੰਨ੍ਹਣਾ। ੨. ਸੰ. अन्त. ਸੰਗ੍ਯਾ- ਸਮਾਪਤਿ. ਓੜਕ. ਖ਼ਾਤਿਮਾ। ੩. ਪਰਿਣਾਮ. ਫਲ. ਨਤੀਜਾ। ੪. ਸੀਮਾ. ਹੱਦ। ੫. ਅੰਤਕਾਲ. ਮਰਣ. "ਅੰਤ ਕੀ ਬਾਰ ਨਹੀਂ ਕਛੁ ਤੇਰਾ." (ਗਉ ਕਬੀਰ) ੬. ਮਧ੍ਯ (ਮੱਧ). ਦਰਮਿਆਨ. ਵਿਚਕਾਰ। ੭. ਦੇਖੋ, ਅੰਤ੍ਯ.


ਵਿ- ਅਖੀਰ ਵੇਲੇ ਸਹਾਇਤਾ ਕਰਨ ਵਾਲਾ। ੨. ਅੰਤ ਤੀਕ ਮਿਤ੍ਰਤਾ ਨਿਬਾਹੁਣ ਵਾਲਾ। ੩. ਸੰਗ੍ਯਾ- ਧਰਮ। ੪. ਕਰਤਾਰ.


ਸੰ. अन्तः स्थ. ਵਿ- ਜੋ ਅੰਤ (ਦਰਮਿਆਨ) ਠਹਿਰੇ. ਵਿਚਕਾਰ ਹੋਣ ਵਾਲਾ। ੨. ਸੰਗ੍ਯਾ- ਵ੍ਯਾਕਰਣ ਅਨੁਸਾਰ ਯ ਰ ਲ ਵ ਇਹ ਚਾਰ ਅੱਖਰ, ਜੋ ਕਵਰਗ ਆਦਿ ਅੱਖਰ ਅਤੇ ਉਸ੍ਮਵਰਣ (श, ष, स, ह) ਇਨ੍ਹਾਂ ਦੇ ਵਿਚਾਲੇ ਹਨ। ੩. ਜੀਵਾਤਮਾ.


ਸੰ. अन्तः करण. ਸੰਗ੍ਯਾ- ਅੰਤਰ ਦੀ ਇੰਦ੍ਰੀ (ਇੰਦ੍ਰਿਯ) ਜਿਸ ਦੇ ਸੰਜੋਗ ਨਾਲ ਬਾਹਰਲੀਆਂ ਇੰਦ੍ਰੀਆਂ ਕਾਰਜ ਕਰਦੀਆਂ ਹਨ. ਇਸ ਦੇ ਚਾਰ ਭੇਦ ਹਨ-#੧. ਮਨ, ਜਿਸ ਕਰਕੇ ਸੰਕਲਪ ਵਿਕਲਪ ਫੁਰਦੇ ਹਨ.#੨. ਬੁੱਧਿ, ਜਿਸਤੋਂ ਵਿਚਾਰ ਅਤੇ ਨਿਸ਼ਚਾ ਹੁੰਦਾ ਹੈ.#੩. ਚਿੱਤ, ਜਿਸ ਕਰਕੇ ਸ੍‍ਮਰਣ (ਚੇਤਾ) ਹੁੰਦਾ ਹੈ.#੪. ਅਹੰਕਾਰ, ਜਿਸ ਤੋਂ ਪਦਾਰਥਾਂ ਨਾਲ ਆਪਣਾ ਸੰਬੰਧ ਹੁੰਦਾ ਹੈ. ਮਮਤ੍ਵ. ਮਮਤਾ. ਸਤਿਗੁਰੂ ਨਾਨਕ ਦੇਵ ਨੇ ਜਪੁ ਜੀ ਵਿੱਚ ਇਨ੍ਹਾਂ ਦਾ ਜਿਕਰ ਕੀਤਾ ਹੈ- "ਤਿਥੈ ਘੜੀਐ ਸੁਰਤਿ (ਚਿੱਤ) ਮਤਿ (ਮਮਤ੍ਵ- ਅਹੰਕਾਰ) ਮਨਿ, ਬੁਧਿ."