Meanings of Punjabi words starting from ਕ

ਅ਼. [قُفل] ਕੰਫ਼ਲ. ਸੰਗ੍ਯਾ- ਜਿੰਦਾ (ਜੰਦ੍ਰਾ). ਤਾਲਾ. "ਕੁੰਜੀ ਕੁਲਫ ਪ੍ਰਾਣ ਕਰਿ ਰਾਖੇ." (ਗਉ ਕਬੀਰ)


ਫ਼ਾ. [خُرپہ] ਖ਼ੁਰਫ਼ਾ. ਸੰਗ੍ਯਾ- ਇੱਕ ਪ੍ਰਕਾਰ ਦਾ ਸਾਗ, ਜੋ ਕੁਝ ਖਟਾਈ ਨਾਲ ਹੁੰਦਾ ਹੈ. ਇਹ ਚੇਤ ਵੈਸਾਖ ਵਿੱਚ ਉਗਦਾ ਹੈ. Potulaca oleracca. ਇਸ ਦੀ ਤਾਸੀਰ ਸਰਦ ਤਰ ਹੈ. ਕੁਲਫਾ ਲਹੂ ਦੇ ਜੋਸ਼ ਨੂੰ ਸ਼ਾਂਤ ਕਰਦਾ ਅਤੇ ਜਿਗਰ ਦੀ ਸੋਜ ਮਿਟਾਉਂਦਾ ਹੈ. ਪੇਸ਼ਾਬ ਦੀ ਚਿਣਗ ਹਟਾਉਂਦਾ ਅਤੇ ਪਿਆਸ ਬੁਝਾਉਂਦਾ ਹੈ.


ਅ਼. [قُلفی] ਸੰਗ੍ਯਾ- ਹੁੱਕੇ ਦੀ ਛੋਟੀ ਨੜੀ। ੨. ਬਰਫ਼ ਜਮਾਉਣ ਦਾ ਪਾਤ੍ਰ। ੩. ਜਮੀ ਹੋਈ ਬਰਫ ਤੇ ਮਿੱਠਾ ਦੁੱਧ ਆਦਿ.


ਅ਼. [قُلبہ] ਸੰਗ੍ਯਾ- ਹਲ. ਖੇਤੀ ਵਾਹੁਣ ਦਾ ਸੰਦ। ੨. ਉਤਨੀ ਜ਼ਮੀਨ ਜਿਸ ਨੂੰ ਇੱਕ ਹਲ ਵਾਹ ਬੀਜ ਸਕੇ.


ਸੰ. ਕੁਲਵਧੂ. ਸੰਗ੍ਯਾ- ਕੁਲੀਨ ਵਹੁਟੀ. ਚੰਗੇ ਘਰਾਣੇ ਦੀ ਇਸਤ੍ਰੀ.