ਦੇਖੋ, ਪੂਰਵਜ.
ਸੰ. पूर्वजन्मन्. ਸੰਗ੍ਯਾ- ਵਰਤਮਾਨ ਤੋਂ ਪਹਿਲਾ ਜਨਮ. ਪਿਛਲਾ ਜਨਮ. "ਪੂਰਬਜਨਮ ਕੇ ਮਿਲੇ ਸੰਜੋਗੀ." (ਜੈਤ ਮਃ ੫)
nan
ਪੂਰਣਿਮਾ. ਪੂਰਨਮਾਸੀ. ਦੇਖੋ, ਪੂਨਿਉ.
ਪੂਰਵ (ਪਹਿਲਾ) ਰੂਪ. ਪਹਿਲੀ ਸ਼ਕਲ। ੨. ਕਾਵ੍ਯ ਦਾ ਇੱਕ ਅਰਥਾਲੰਕਾਰ. ਸੰਗਤਿ ਦਾ ਗੁਣ ਲੈ ਕੇ ਤਿਆਗਣਾ ਅਰ ਪਹਿਲੇ ਜੇਹਾ ਹੀ ਰਹਿਣਾ, "ਪੂਰਬਰੂਪ" ਦਾ ਲੱਛਣ ਹੈ.#ਪ੍ਰਥਮ ਸੰਗਗੁਣ ਗ੍ਰਹਿਣ ਕਰ ਫਿਰ ਧਾਰਤ ਨਿਜ ਰੰਗ. (ਰਾਮਚੰਦ੍ਰ ਭੂਸਣ) ਭਾਵ ਇਹ ਹੈ ਕਿ ਜਿਤਨਾ ਕਾਲ ਸੰਗਤਿ ਰਹੇ ਉਤਨਾ ਚਿਰ ਉਸ ਦੇ ਗੁਣ ਧਾਰਣ ਕਰਨੇ ਅਰ ਸੰਗਤਿ ਤੋਂ ਅਲਗ ਹੋ ਕੇ ਆਪਣੀ ਅਸਲੀਯਤ ਪੁਰ ਆਜਾਣਾ.#ਉਦਾਹਰਣ-#ਬਾਜੀਗਰਿ ਜੈਸੇ ਬਾਜੀ ਪਾਈ,#ਨਾਨਾ ਰੂਪ ਭੇਖ ਦਿਖਲਾਈ,#ਸਾਂਗੁ ਉਤਾਰਿ ਥੰਮਿਓ ਪਾਸਾਰਾ,#ਤਬ ਏਕੋ ਏਕੰਕਾਰਾ, ×××#ਬੀਜੁ ਬੀਜਿ ਦੇਖਿਓ ਬਹੁ ਪਰਕਾਰਾ,#ਫਲ ਪਾਕੇ ਤੇ ਏਕੰਕਾਰਾ.#(ਸੂਹੀ ਮਃ ੫)#ਕਬੀਰਾ ਧੂਰਿ ਸਕੇਲਿਕੈ ਪੁਰੀਆ ਬਾਂਧੀ ਦੇਹ,#ਦਿਵਸ ਚਾਰਿ ਕੋ ਪੇਖਨਾ ਅੰਤ ਖੇਹ ਕੀ ਖੇਹ.#(ਸ. ਕਬੀਰ)#ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ,#ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ.#(ਜਾਪੁ)#ਫਟਕ ਮਨਿੰਦ ਹੁਤੀ ਮਤਿ ਕਾਚੀ,#ਢਿਗ ਸਤਸੰਗ ਰੰਗ ਸ਼ੁਭ ਰਾਚੀ,#ਵਿਛਰ੍ਯੋ ਜਬੈ ਤਬਾ ਰਹਿਗਇਉ,#ਯਥਾ ਪ੍ਰਿਥਮ ਮੂਰਖਮਤਿ ਭਇਉ.#(ਗੁਪ੍ਰਸੂ)
ਵਿ- ਪੂਰਵ ਕਾਲਿਕ. ਪਹਿਲੇ ਸਮੇਂ ਦਾ. "ਪੂਰਬਲਾ ਅੰਕੁਰ ਜਾਗਿਆ." (ਸੋਰ ਮਃ ੫) ਦੇਖੋ, ਪਰਾ ਪੂਰਬਲਾ.
ਦੇਖੋ, ਪੂਰਬਲਾ. "ਪੂਰਬਲੋ ਕ੍ਰਿਤ ਕਰਮ ਨ ਮਿਟੈ." (ਧਨਾ ਤ੍ਰਿਲੋਚਨ)
nan
ਦੇਖੋ, ਜੋਧੈ ਵੀਰੈ ਅਤੇ ਧੁਨੀ (ਕ)
ਕ੍ਰਿ ਵਿ- ਪੂਰ੍ਵ- ਅਪਰ. ਪੂਰਵਾਪਰ. ਅੱਗੇ ਪਿੱਛੇ। ੨. ਵਿ- ਅਗਲਾ ਅਤੇ ਪਿਛਲਾ। ੩. ਪੂਰਵ ਅਤੇ ਪਸ਼੍ਚਿਮ ਦਾ.
ਪੂਰ੍ਵ- ਅਰ੍ਧ. ਸੰਗ੍ਯਾ- ਪਹਿਲਾ ਅੱਧਾ. ਉੱਤਰਾਰ੍ਧ ਤੋਂ ਪਹਿਲਾ ਭਾਗ.