Meanings of Punjabi words starting from ਮ

ਸੰ. ਮੁਦ੍ਰਿਕਾ. ਸੰਗ੍ਯਾ- ਮੁਹਰਛਾਪ. ਉਹ ਛਾਪ, ਜਿਸ ਪੁਰ ਅੱਖਰ ਖੁਦੇ ਹੋਣ। ੨. ਅੰਗੂਠੀ. "ਮਧੁਸੂਦਨੁ ਕਰ ਮੁੰਦਰੀ ਪਹਿਰੈ." (ਆਸਾ ਮਃ ੧) ੩. ਰੁਪਯਾ. ਸਿੱਕਹ.


ਦੇਖੋ, ਮੁੰਦਰੀ. "ਲਖ ਟਕਿਆ ਕੇ ਮੁੰਦੜੇ." (ਵਾਰ ਆਸਾ)


ਸੰ. ਮੁਦ੍ਰਾ. ਸੰਗ੍ਯਾ- ਮੁਹਰਛਾਪ। ੨. ਬੰਦ ਕਰਨ ਦੀ ਕ੍ਰਿਯਾ। ੩. ਭੇਤ. ਰਾਜ਼। ੪. ਯੋਗੀਆਂ ਦੇ ਕੰਨ ਵਿੱਚ ਪਹਿਰਿਆ ਮੁੰਦਰੀ ਦੇ ਆਕਾਰ ਦਾ ਕੁੰਡਲ. "ਮੁੰਦਾ ਸੰਤੋਖੁ." (ਜਪੁ) ਸੰਤੋਖ ਦੀਆਂ ਮੁਦ੍ਰਾਂ.


ਮੁਦ੍ਰਣ (ਮੁਹਰਛਾਪ ਲਾਉਣ) ਦੀ ਕ੍ਰਿਯਾ. ਮੁੰਦਣਾ. ਸ੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮੁੰਦਾਵਣੀ ਸ਼ਬਦ ਦੋ ਥਾਂਈਂ ਆਇਆ ਹੈ.#ਭਾਰਤ ਵਿੱਚ ਰੀਤਿ ਹੈ ਕਿ ਮਹਾਰਾਜਿਆਂ ਦੇ ਖਾਨ ਪਾਨ ਦਾ ਪ੍ਰਬੰਧ ਕਰਨ ਵਾਲਾ ਸਰਦਾਰ, ਆਪਣੇ ਸਾਮ੍ਹਣੇ ਭੋਜਨ ਤਿਆਰ ਕਰਵਾਕੇ ਦੇਗਚੇ ਆਦਿ ਬਰਤਨਾਂ ਪੁਰ ਮੁਹਰ ਲਾਦਿੰਦਾ ਹੈ, ਤਾਕਿ ਕੋਈ ਅਸ਼ੁਭਚਿੰਤਕ ਜ਼ਹਿਰ ਆਦਿ ਭੋਜਨ ਵਿੱਚ ਨਾ ਮਿਲਾ ਸਕੇ. ਫੇਰ ਜਦ ਥਾਲ ਪਰੋਸਦਾ ਹੈ ਤਦ ਕੀ ਥਾਲ ਪੁਰ ਸਰਪਸ਼ ਦੇਕੇ ਮੁਹਰ ਲਾ ਦਿੰਦਾ ਹੈ, ਅਰ ਉਹ ਮੁਹਰ ਜਿੰਮੇਵਾਰ ਸਰਦਾਰ ਦੇ ਰੂਬਰੂ ਮਹਾਰਾਜਾ ਦੇ ਸੰਮੁਖ ਖੋਲ੍ਹੀ ਜਾਂਦੀ ਹੈ. ਇਸ ਉੱਪਰਲੇ ਭਾਵ ਨੂੰ ਲੈਕੇ ਇਹ ਵਾਕ ਹੈ- "ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾਂ ਲਧੀ ਭਾਲਿ." (ਮਃ ੩. ਵਾਰ ਸੋਰ) ਭਾਵ ਇਹ ਹੈ ਕਿ ਗੁਰਉਪਦੇਸ਼ ਸਿੱਖਾਂ ਦੇ ਮਨ ਦ੍ਰਿੜ੍ਹ ਕਰਾਕੇ ਸਤਿਗੁਰੂ ਨੇ ਸਿੱਖ ਮਰਯਾਦਾ ਦੀ ਮੁਹਰਛਾਪ ਲਾ ਦਿੱਤੀ ਹੈ, ਤਾਕਿ ਨਿਯਮਾਂ ਵਿੱਚ ਗੜਬੜ ਨਾ ਹੋਵੇ.#ਦੂਜਾ "ਮੁੰਦਾਵਣੀ ਮਃ ੫" ਸਰਲੇਖ ਹੇਠ ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਭੋਗ ਪੁਰ ਪਾਠ ਹੈ, ਜਿਸ ਦਾ ਭਾਵ ਅੰਤਿਮ ਮੁਹਰਛਾਪ ਹੈ. ਸਮਾਪਤੀ ਪੁਰ ਮੁਦ੍ਰਣ ਕਰਕੇ ਇਹ ਉਪਦੇਸ਼ ਹੈ ਕਿ ਇੱਥੇ ਧਰਮਗ੍ਰੰਥ ਦੇ ਪਾਠ ਦਾ ਭੋਗ ਹੈ। ੨. ਬੁਝਾਰਤ. ਅਦ੍ਰਿਸਟਕੂਟ.


ਮੁਦ੍ਰਾ ਸੇ. ਕੰਨਾਂ ਵਿੱਚ ਮੁਦ੍ਰਾ ਪਹਿਰਨ ਤੋਂ. "ਜੋਗੁ ਨ ਮੁੰਦੀ, ਮੂੰਡਿ ਮੁਡਾਇਐ." (ਸੂਹੀ ਮਃ ੧) ੨. ਮੁਦ੍ਰਣ ਕੀਤੀ.


ਦੇਖੋ, ਮੁਦ੍ਰਾ। ੨. ਯੋਗੀਆਂ ਦੇ ਕਰਣਕੁੰਡਲ. "ਡੰਡਾ ਮੁੰਦ੍ਰਾ ਖਿੰਬਾ ਆਧਾਰੀ." (ਬਿਲਾ ਕਬੀਰ) ਮੁੰਦ੍ਰਾ, ਬਲੌਰ ਗੈਂਡੇ ਦੇ ਸਿੰਗ ਅਤੇ ਸੁਵਰਣ ਦੀ ਹੋਇਆ ਕਰਦੀ ਹੈ। ੩. ਸੰਯਮ. ਵਿਕਾਰਾਂ ਨੂੰ ਮੁੰਦਣ ਦੀ ਕ੍ਰਿਯਾ. "ਮੁੰਦ੍ਰਾ ਤੇ ਘਟ ਭੀਤਰਿ ਮੁਦ੍ਰਾ." (ਗਉ ਮਃ ੧)


ਸਿੰਧੀ. ਇਸਤ੍ਰੀ. ਨਾਰੀ. "ਮੁੰਧ ਇਆਣੀ ਮਨਮੁਖੀ." (ਸੂਹੀ ਮਃ ੪) "ਤੇਰੇ ਮੁੰਧ ਕਟਾਰੇ ਜੇਵਡਾ, ਤਿਨਿ ਲੋਭੀ ਲੋਭ ਲੁਭਾਇਆ." (ਵਡ ਮਃ ੧) ਹੇ ਮੁੰਧ! ਤੇਰੇ ਕਟਾਰੇ (ਕਟਾਕ੍ਸ਼੍‍) ਜੇਵੜਾ (ਫੰਧਾ) ਹਨ, ਤਿਨ੍ਹਾਂ ਨੇ ਲੋਭੀ (ਪ੍ਰੇਮੀ) ਨੂੰ ਮੋਹਿਤ ਕਰ ਲਿਆ ਹੈ। ੨. ਸੰ. ਮੁਗਧਾ (मुग्धा). ਦੇਖੋ, ਮੁਗਧਾ. ੨.