ਪੂਰਵ ਕਾਲ ਵਿੱਚ। ੨. ਪੂਰਵ ਤੋਂ. "ਜੇ ਹੋਵੈ ਪੂਰਬਿ ਲਿਖਿਆ." (ਵਾਰ ਆਸਾ)
ਪੂਰਵ ਲਿਖੇ ਅਨੁਸਾਰ. ਪੂਰਵ ਕਰਮਾਂ ਦੇ ਫਲ ਅਨੁਸਾਰ. "ਲਭਣੰ ਸਾਧ ਸੰਗੇਣ ਨਾਨਕ ਹਰਿ ਪੂਰਬਿ ਲਿਖਣਹ." (ਗਾਥਾ)
ਪੂਰਵ ਲਿਖਿਤ. ਪਹਿਲਾ ਲਿਖਿਆ ਹੋਇਆ. ਕਲਮਾਨੁਸਾਰ ਪ੍ਰਾਰਬਧਲੇਖ. "ਪੂਰਬਿ ਲਿਖਿਆ ਪਾਇਆ." (ਸੋਰ ਮਃ ੫)
ਵਿ- ਪੂਰਵ ਦਿਸ਼ਾ ਨਾਲ ਸੰਬੰਧ ਰੱਖਣ ਵਾਲਾ। ੨. ਸੰਗ੍ਯਾ- ਪੂਰਵ ਦਾ ਵਸਨੀਕ. "ਪੂਰਬੀ ਨ ਪਾਰ ਪਾਵੈਂ." (ਅਕਾਲ) ੩. ਸੰਪੂਰਣ ਜਾਤਿ ਕੀ ਇੱਕ ਰਾਗਿਣੀ. ਇਸ ਵਿੱਚ ਦੋਵੇਂ ਧੈਵਤ ਲੱਗ ਜਾਂਦੇ ਹਨ. ਰਿਸਭ ਧੈਵਤ ਕੋਮਲ, ਮੱਧਮ ਤੀਵ੍ਰ, ਸੜਜ ਗਾਂਧਾਰ ਪੰਚਮ ਅਤੇ ਨਿਸਾਦ ਸ਼ੁੱਧ ਹਨ. ਅਵਰੋਹੀ ਵਿੱਚ ਸ਼ੁੱਧ ਮੱਧਮ ਭੀ ਲੱਗ ਜਾਂਦਾ ਹੈ. ਵਾਦੀ ਗਾਂਧਾਰ ਅਤੇ ਧੈਵਤ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਰ ਹੈ.#ਆਰੋਹੀ- ਸ ਰਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮ ਗ ਰਾ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗਉੜੀ ਨਾਲ ਮਿਲਾਕੇ ਇਹ ਰਾਗਿਣੀ ਲਿਖੀ ਹੈ.
ਸੰਗ੍ਯਾ- ਪੂਰਵ ਦਿਸ਼ਾ ਦਾ ਵਸਨੀਕ। ੨. ਯੂ. ਪੀ. ਦੇ ਇਲਾਕੇ ਦਾ.
ਦੇਖੋ, ਪੂਰਵੋਕ੍ਤ.
ਵਿ- ਪੂਰਣ ਭੰਡਾਰ ਵਾਲਾ. ਜਿਸ ਦਾ ਮਾਲਗੁਦਾਮ ਭਰਿਆ ਰਹਿਂਦਾ ਹੈ. "ਹਰਿ ਪੂਰਭੰਡਾਰੀਆ." (ਗਉ ਅਃ ਮਃ ੫)
nan
ਦੇਖੋ, ਪੂਰਬ.
nan
nan