Meanings of Punjabi words starting from ਬ

ਸੰਗ੍ਯਾ- ਸੰ. ਵਿਟਪ. ਬਿਰਛ. ਪੌਧਾ. "ਮਿਲਿ ਪਾਣੀ ਜਿਉ ਹਰੇ ਬੂਟ." (ਬਸੰ ਮਃ ੫) "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ.


ਸੰਗ੍ਯਾ- ਜੜੀ, ਵਨੌਸਧਿ। ੨. ਭੰਗ ਲਈ ਭੀ ਬੂਟੀ ਸ਼ਬਦ ਵਰਤੀਦਾ ਹੈ। ੩. ਬੂਟੀ ਦੇ ਆਕਾਰ ਦਾ ਕਸ਼ੀਦਾ ਅਥਵਾ ਚਿਤ੍ਰ.


ਦੇਖੋ, ਬੂਟ. "ਕੋਈ ਹਰਿਆ ਬੂਟੁ ਰਹਿਓ." (ਆਸਾ ਮਃ ੪)