Meanings of Punjabi words starting from ਸ

ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ.


ਸੰਗ੍ਯਾ- ਸ਼ਿਵ ਦਾ ਵੈਰੀ. ਸ਼ਿਵ ਹੈ ਜਿਸ ਦਾ ਵੈਰੀ. ਕਾਮਦੇਵ. ਅਨੰਗ


ਸ਼ਿਵ ਅਤੇ ਉਸ ਦੀ ਸ਼ਕਤਿ ਦੁਰਗਾ। ੨. ਕਰਤਾਰ ਅਤੇ ਮਾਇਆ। ੩. ਆਤਮਾ ਅਤੇ ਅਵਿਦ੍ਯਾ। ੪. ਸ਼ਾਂਤਿ ਅਤੇ ਤ੍ਰਿਸਨਾ. "ਸਿਵ ਸਕਤਿ ਆਪਿ ਉਪਾਇਕੈ ਕਰਤਾ ਆਪੇ ਹੁਕਮ ਵਰਤਾਏ." (ਅਨੰਦੁ) ੫. ਗੁਣ ਦੀ ਤਾਸੀਰ. "ਚੰਦਨ ਸਮੀਪ ਜੈਸੇ ਬਾਂਸ ਔ ਬਨਾਸਪਤੀ, ਗੰਧ ਨਿਰਗੰਧ ਸਿਵ ਸਕਤਿ ਕੈ ਜਾਨਿਯੈ." (ਭਾਗੁ ਕ)


ਦੇਖੋ, ਸਿਵਅਰਿ.


ਵ੍ਯ- ਨਿਖੇਧ, ਪਛਤਾਉ ਅਤੇ ਅਚਰਜ ਬੋਧਕ ਸ਼ਬਦ. "ਸਿਵ ਸਿਵ! ਕਰਤ ਸਗਲ ਕਰ ਜੋਰਹਿ." (ਗਉ ਮਃ ੫)


ਭਾਵ- ਗਿਆਰਾਂ ਰੁਦ੍ਰ. "ਮੈਲੇ ਸਿਵ ਸੰਕਰਾ ਮਹੇਸ." (ਭੈਰ ਕਬੀਰ) ੨. ਦੇਖੋ, ਮਹੇਸ.


ਦੇਖੋ, ਸੇਵਕ. "ਕੋਇ ਨ ਪਹੁਚਾ ਸਿਵਕ ਹਮਾਰੋ." (ਚਰਿਤ੍ਰ ੪੦੩) "ਸਿਵਕਨ ਕੋ ਸਿਵਗੁਣ ਸੁਖ ਦੀਓ." (ਚੌਪਈ)


ਦੇਖੋ, ਸਿਵਿਕਾ.


ਸੰਗ੍ਯਾ- ਸੇਵਕਪਨ. ਦਾਸਭਾਵ. "ਲਹ੍ਯੋ ਪਰਮਪਦ ਕਰ ਸਿਵਕਾਈ." (ਗੁਪ੍ਰਸੂ)


ਸੰਗ੍ਯਾ- ਕਾਸ਼ੀ। ੨. ਸਤਸੰਗ, ਜੋ ਮੁਕਤਿਪੁਰੀ ਹੈ. "ਸਿਵ ਕੀ ਪੁਰੀ ਬਸੈ ਬੁਧਿਸਾਰੁ." (ਭੈਰ ਕਬੀਰ) ੩. ਯੋਗਮਤ ਅਨੁਸਾਰ ਦਸ਼ਮਦ੍ਵਾਰ। ੪. ਨਿਰਮਲ ਅੰਤਹਕਰਣ.