Meanings of Punjabi words starting from ਪ

ਸੰ. ਪੂਰ੍‍ਵਕ. ਵਿ- ਪਹਿਲਾ. ਪੂਰ੍‍ਵ ਕਾਲ ਦਾ। ੨. ਸੰਗ੍ਯਾ- ਵਡੇ ਵਡੇਰੇ. ਬਾਪ ਦਾਦਾ ਆਦਿ। ੩. ਕ੍ਰਿ. ਵਿ- ਨਾਲ. ਸਾਥ. ਸਹਿਤ. ਇਸ ਦਾ ਪ੍ਰਯੋਗ ਸ਼ਬਦ ਦੇ ਅੰਤ ਹੁੰਦਾ ਹੈ, ਜਿਵੇਂ ਵਿਚਾਰ ਪੂਰਵਕ ਉੱਤਰ ਦੇਣਾ, ਧ੍ਯਾਨ ਪੂਰਵਕ ਕਥਾ ਸੁਣਨਾ ਆਦਿ.


ਸੰਗ੍ਯਾ- ਜੋ ਪੂਰਵ (ਪਹਿਲਾਂ) ਜਨਮਿਆ ਹੈ, ਵਡਾ ਭਾਈ। ੨. ਬਾਪ ਦਾਦਾ ਆਦਿ ਵਡੇਰੇ। ੩. ਵਿ- ਜੋ ਪਹਿਲਾਂ ਜਨਮਿਆ ਹੋਵੇ.