Meanings of Punjabi words starting from ਮ

ਸਰਵ- ਮੇਰਾ. ਮੇਰੀ. "ਮੂ ਲਾਲਨ ਸਿਉ ਪ੍ਰੀਤਿ ਬਨੀ." (ਬਿਲਾ ਮਃ ੫) "ਮੂ ਜੇਹੀਆ ਕਿਤੀਆ." (ਮਾਰੂ ਅਃ ਮਃ ੧) ੨. ਮੁਝੇ. ਮੈਨੂੰ. "ਜੇ ਕੋ ਮੂ ਉਪਦੇਸ ਕਰਤੁ ਹੈ." (ਸ੍ਰੀ ਤ੍ਰਿਲੋਚਨ) ੩. ਮੈਂ. "ਮੂ ਥੀਆਊ ਸੇਜ." (ਵਾਰ ਮਾਰੂ ੨. ਮਃ ੫) ੪. ਫ਼ਾ. [موُ] ਸੰਗ੍ਯਾ- ਕੇਸ਼. ਰੋਮ। ੫. ਸੰ. मू. ਧਾ- ਬੰਨ੍ਹਣਾ.


ਸਿੰਧੀ. ਮੋਇਆ. ਮ੍ਰਿਤ. "ਜੀਵਤ ਕਉ ਮੂਆ ਕਹੈ." (ਗਉ ਅਃ ਮਃ ੧) "ਹਰਿ ਬਿਸਰਤ, ਸੋ ਮੂਆ." (ਆਸਾ ਮਃ ੫)


ਮਰਨ ਤੋਂ "ਪਿੰਡਿ ਮੂਐ ਜੀਉ ਕਿਹ ਘਰਿ ਜਾਤਾ?" (ਗਉ ਕਬੀਰ)


ਫ਼ਾ. ਮੂਯ. ਕੇਸ਼. ਰੋਮ. "ਮਮ ਸਰਮੂਇ ਅਜਰਾਈਲ ਗਰਿਫਤਹ." (ਤਿਲੰ ਮਃ ੧)


ਮਰੀ. ਮ੍ਰਿਤ ਹੋਈ. "ਮੂਈ ਸੁਰਤਿ ਬਾਦੁ ਅਹੰਕਾਰੁ." (ਗਉ ਮਃ ੧)


ਸੰ. मृष्. ਧਾ- ਚੋਰੀ ਕਰਨਾ (ਚਰਾਉਣਾ). ੨. ਸੰਗ੍ਯਾ- ਮੂਸ. ਚੂਹਾ ਮੂਕ੍ਸ਼੍‍ਕ. "ਰੇ ਮਨ ਮੂਸ। ਬਿਲਾ ਮਹਿ ਗਰਬਤ." (ਸਵੈਯੇ ਸ੍ਰੀ ਮੁਖਵਾਕ ਮਃ ੫) ਦੇਖੋ, ਅੰ. Mouse ਲੈਟਿਨ Mus ਅਤੇ ਫ਼ਾ. [موُش]


ਸੰ. ਮੂਸਕ ਅਤੇ ਮੋਸਕ. ਚੋਰ। ੨. ਚੂਹਾ. ਦੇਖੋ, ਮੂਸ ਧਾ.


ਪੰਜਾਬੀ ਵਿੱਚ ਇਸ ਨੂੰ ਚੂਹਮਾਰ ਆਖਦੇ ਹਨ. ਇਹ ਸ੍ਯਾਹਚਸ਼ਮ ਸ਼ਿਕਾਰੀ ਪੰਛੀ ਹੈ. ਇਸ ਦਾ ਘਰ ਪੱਛਮੀ ਠੰਢੇ ਪਹਾੜ ਹਨ. ਪੰਜਾਬ ਵਿੱਚ ਸਰਦੀ ਭਰ ਰਹਿਁਦਾ ਹੈ. ਇਸ ਦਾ ਰੰਗ ਚਰਗ ਜੇਹਾ, ਪਰ ਕਦ ਵਿੱਚ ਉਸ ਨਾਲੋਂ ਵਡਾ ਹੁੰਦਾ ਹੈ. ਜੰਗਲੀ ਚੂਹੇ ਇਸ ਦੀ ਮੁੱਖ ਖੁਰਾਕ ਹੈ, ਪਰ ਛੋਟੇ ਪੰਛੀ ਭੀ ਮਾਰ ਲੈਂਦਾ ਹੈ ਅਰ ਡੱਡੂ ਕਿਰਲੇ ਭੀ ਖਾਂਦਾ ਹੈ. ਇਸ ਨੂੰ ਸ਼ਿਕਾਰ ਲਈ ਕੋਈ ਨਹੀਂ ਪਾਲਦਾ. ਟੋਪਰਾ ਮੂਸ਼ਖੋਰ, ਜਿਸ ਦਾ ਰੰਗਸੁਰਖੀ ਮਾਇਲ ਕਾਸਨੀ ਹੁੰਦਾ ਹੈ, ਉਹ ਪੰਜਾਬ ਵਿੱਚ ਸਦਾ ਰਹਿਂਦਾ ਅਤੇ ਇੱਥੇ ਹੀ ਆਂਡੇ ਦਿੰਦਾ ਹੈ. ਦੇਖੋ, ਸ਼ਿਕਾਰੀ ਪੰਛੀ.


ਸੰ. ਮੂਸਿਤ. ਚੁਰਾਇਆ. ਲੁੱਟਿਆ. "ਅਪਨਾ ਘਰ ਮੂਸਤ ਰਾਖਿ ਨ ਸਾਕਹਿ." (ਸੋਰ ਮਃ ੧) ਦੇਖੋ, ਮੂਸ ਧਾ.


ਇੱਕ ਪ੍ਰੇਮੀ ਭਗਤ ਸ਼੍ਰੀ ਗੁਰੂ ਅਰਜਨ ਦੇਵ ਦਾ ਅਨੰਨ ਸੇਵਕ. "ਮੂਸਨ ਤਬਹੀ ਮੂਸੀਐ ਬਿਸਰਤ ਪੁਰਖ ਦਇਆਲ." (ਚਉਬੋਲੇ ਮਃ ੫) ੨. ਸੰ. ਮੂਸਣ ਅਤੇ ਮੋਸਣ. ਚੁਰਾਉਣਾ. ਦੇਖੋ, ਮੁਸ ਅਤੇ ਮੂਸ ਧਾ. "ਮੂਸਨਹਾਰ ਪੰਚ ਬਟਵਾਰੇ." (ਗਉ ਮਃ ੫)