ਸ਼ਿਵ ਦੇ ਵਾਣ ਨਾਲ. ਦੇਖੋ, ਸਿਵਬਾਣ.
ਸੰਗ੍ਯਾ- ਜ਼ਹਿਰ. ਵਿਸ. ਜੋ ਸ਼ਿਵ ਦੇ ਗਲੇ ਰਹਿੰਦੀ ਹੈ. (ਸਨਾਮਾ)
ਸੰਗ੍ਯਾ- ਦੈਵੀ ਸੰਪਦਾ ਦੇ ਗੁਣ. ਸ਼ੁਭਗੁਣ. ਦੇਖੋ, ਸਿਵਕ.
ਸੰਗ੍ਯਾ- ਸਤਸੰਗ। ੨. ਸਤਿਗੁਰੂ। ੩. ਆਤਮਗ੍ਯਾਨ। ੪. ਤੁਰੀਯਪਦ. ਨਿਰਵਾਣ.
ਸਿਵਘਰ ਵਿੱਚ. "ਸਿਵਘਰਿ ਨੀਦ ਨ ਹੋਈ." (ਗੂਜ ਅਃ ਮਃ ੩)
ਸੰਗ੍ਯਾ- ਕਰਤਾਰ, ਜੋ ਗ੍ਯਾਨ ਪ੍ਰਕਾਸ਼ ਰੂਪ ਹੈ. "ਸਿਵਜੋਤਿ ਕੰਨਹੁ ਬੁਧਿ ਪਾਈ." (ਪ੍ਰਭਾ ਮਃ ੧) ੨. ਆਤਮਗ੍ਯਾਨ. "ਸਕਤਿ ਗਈ ਭ੍ਰਮ ਕਟਿਆ ਸਿਵਜੋਤਿ ਜਗਾਇਆ." (ਵਾਰ ਸਾਰ ਮਃ ੪)
nan
ਦੇਖੋ, ਸਿਵਦ੍ਯਾਲ। ੨. ਦੇਖੋ, ਰਾਧਾ ਸ੍ਵਾਮੀ.
ਸੰਗ੍ਯਾ- ਦੁਰਗਾ. ਭਵਾਨੀ ਸ਼ੁੰਭ. ਦੈਤ ਪਾਸ ਭੇਜਣ ਲਈ ਸ਼ਿਵ ਨੂੰ ਦੂਤ ਬਣਾਉਣ ਵਾਲੀ. "ਸਿਵਹਿ ਦੂਤ ਕਰ ਉਤੈ ਪਠਾਵਾ। ਸਿਵਦੂਤੀ ਤਾਂਤੇ ਭਯੋ ਨਾਮਾ।।" (ਚੰਡੀ ੨) ਵਿਸਤਾਰ ਨਾਲ ਇਹ ਕਥਾ ਦੇਖਣੀ ਹੋਵੇ, ਤਦ ਦੇਖੋ ਕਾਲਿਕਾ ਪੁਰਾਣ ਅਃ ੬, ਅਤੇ ਦੇਵੀ ਭਾਗਵਤ ਸਕੰਧ ੫. ਅਃ ੨੮.
ਸ਼ਿਵ ਆਦਿ ਦੇਵਤਾ. "ਕਰਣਪਲਾਹ ਕਰਹਿ ਸਿਵਦੇਵ." (ਗੌਡ ਮਃ ੫) ੨. ਕਲ੍ਯਾਣਰੂਪ ਦੇਵ. ਕਰਤਾਰ.
ਵਿ- ਅਮੋਘ ਬਾਣ. ਜੋ ਤੀਰ ਨਿਸ਼ਾਨੇ ਤੋਂ ਖ਼ਤਾ ਨਾ ਹੋਵੇ. ਪੁਰਾਣਕਥਾ ਹੈ ਕਿ ਸ਼ਿਵ ਦੇ ਪਿਨਾਕ ਧਨੁਖ ਤੋਂ ਚਲਾਇਆ ਤੀਰ ਕਦੇ ਨਿਸਫਲ ਨਹੀਂ ਹੁੰਦਾ. "ਪਾਰਬ੍ਰਹਮ ਪ੍ਰਭੁ ਭਏ ਦਇਆਲਾ ਸਿਵ ਕੈ ਬਾਣਿ ਸਿਰ ਕਾਟਿਓ." (ਟੋਡੀ ਮਃ ੫) ਇਸ ਥਾਂ ਸਿਵਬਾਣ ਤੋਂ ਭਾਵ ਗੁਰੁਉਪਦੇਸ਼ ਹੈ। ੨. ਪੁਰਾਣਾਂ ਵਿੱਚ ਸ਼ਿਵਬਾਣ ਨਾਉਂ ਵਿਸਨੁ ਦਾ ਹੈ, ਕਿਉਂਕਿ ਤ੍ਰਿਪੁਰਾਸੁਰ ਮਾਰਨ ਲਈ ਸ਼ਿਵ ਨੇ ਵਿਸਨੁ ਨੂੰ ਤੀਰ ਦੀ ਥਾਂ ਧਨੁਖ ਵਿੱਚ ਜੋੜਕੇ ਚਲਾਇਆ ਸੀ।
ਵਿ- ਸੇਵਨ ਕਰੈਯਾ. ਉਪਾਸਕ. "ਸੂਰਜ- ਸਿਵੱਯਾ ਤਾਹਿ ਕੌਲ ਕੀ ਬਡਾਈ ਦੇਤ." (ਅਕਾਲ)