Meanings of Punjabi words starting from ਅ

ਸੰ. अन्तर्यामिन- ਅੰਤਰ੍‍ਯਾਮੀ. ਵਿ- ਅੰਦਰ ਦੀ ਜਾਣਨ ਵਾਲਾ. ਮਨ ਦੀ ਬੁੱਝਣ ਵਾਲਾ। ੨. ਅੰਤਹਕਰਣ ਵਿੱਚ ਇਸਥਿਤ ਹੋਕੇ ਪ੍ਰੇਰਣਾ ਕਰਨ ਵਾਲਾ. "ਠਾਕੁਰ ਅੰਤਰਜਾਮ." (ਸਾਰ ਮਃ ੫) "ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ." (ਧਨਾ ਮਃ ੫)


ਸੰ. अन्तर्द्घान. ਸੰਗ੍ਯਾ- ਦੁਰਾਉ. ਛਿਪਾਉ. ਅਦਰਸ਼ਨ। ੨. ਵਿ- ਗੁਪਤ. ਲੋਪ. ਗ਼ਾਇਬ.


ਦੇਖੋ, ਅੰਤਰ ਧਾਨ। ੨. ਸੰਗ੍ਯਾ- ਆਤਮਾ ਦਾ ਮਨ ਵਿੱਚ ਕੀਤਾ ਧਿਆਨ. ਮਾਨਸਿਕ ਧ੍ਯਾਨ.; ਦੇਖੋ, ਅੰਤਰ ਧਾਨ ਅਤੇ ਅੰਤਰ ਧਿਆਨ.