Meanings of Punjabi words starting from ਬ

ਅ਼. [بتات] ਬਤਾਤ ਸੰਬੰਧ ਤੋੜਨ ਦੀ ਕ੍ਰਿਯਾ. ਕ਼ਤ਼ਅ਼ ਤਅ਼ੱਲੁਕ। ੨. [بیوُتات] ਬ੍ਯੂਤਾਤ. ਬੈਤ (ਘਰ) ਦਾ ਬਹੁ ਵਚਨ ਬ੍ਯੂਤ, ਉਸ ਦਾ ਬਹੁਵਚਨ ਬ੍ਯੂਤਾਤ.


ਸੰਗ੍ਯਾ- ਵਦਨ. ਮੁਖ. ਮੂੰਹ. ਇਹ ਘ੍ਰਿਣਾ- ਵਾਚਕ ਸ਼ਬਦ ਹੈ.


ਫ਼ਾ. [بوُد] ਬੂਦਨ ਦਾ ਭੂਤਕਾਲ ਸੀ. ਥਾ. "ਗੁਸਲ ਕਰਦਨ ਬੂਦ." (ਤਿਲੰ ਕਬੀਰ) ਕਰਣਾ ਚਾਹੀਦਾ ਸੀ.


ਫ਼ਾ. [بوُدن] ਕ੍ਰਿ- ਹੋਣਾ.


ਦੇਖੋ, ਬੂਣ ੨.


ਸੰਗ੍ਯਾ- ਬੁਦਬੁਦ. ਬੁਲਬੁਲਾ. "ਬੂਬਰਪਾਨਿ ਜ੍ਯੋਂ ਮਤ ਆਪ ਹੀ ਮਿਟਜਾਹਿਂਗੇ." (ਕਲਕੀ)