Meanings of Punjabi words starting from ਸ

ਦੇਖੋ, ਸਿਵਰਨ ਅਤੇ ਸਿਵਿਰ.


ਦੇਖੋ, ਸਿਮਰਣ "ਸਿਵਰਿਹੁ ਸਿਰਜਣਹਾਰੋ." (ਸੋਹਿਲਾ) "ਕਿਉ ਸਿਮਰੀ ਸਿਵਰਿਆ ਨਹੀ ਜਾਇ." (ਧਨਾ ਮਃ ੧)


ਪੁਰਾਣਾਂ ਅਨੁਸਾਰ ਸ਼ਿਵ ਦੀ ਪਿਆਰੀ ਦੁਰਗਾ ਦੀ ਮੰਗਲਮਯ ਰਾਤ੍ਰੀ ਫੱਗਣ ਬਦੀ ੧੪. ਸ਼ਿਵ ਨੂੰ ਪ੍ਰਧਾਨ ਦੇਵਤਾ ਮੰਨਣ ਵਾਲੇ ਇਸ ਦਿਨ ਉਤਸਵ ਮਨਾਉਂਦੇ ਹਨ. "ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਵਟਾਲੇ ਆਈ." (ਭਾਗੁ) ਦੇਖੋ, ਅਚਲ ਵਟਾਲਾ.


ਰਾਮਨਾਰਾਯਣ ਵੇਦੀ ਦਾ ਸੁਪੁਤ੍ਰ, ਬਾਬਾ ਕਾਲੂ ਜੀ ਦਾ ਪਿਤਾ, ਮਾਤਾ ਬਨਾਰਸੀ ਜੀ ਦਾ ਪਤਿ ਅਤੇ ਸਤਿਗੁਰੂ ਨਾਨਕ ਦੇਵ ਜੀ ਦਾ ਦਾਦਾ. ਇਸ ਮਹਾਤਮਾ ਦਾ ਜਨਮ ਸੰਮਤ ੧੪੭੫ ਦਾ ਦੱਸਿਆ ਜਾਂਦਾ ਹੈ.


ਸ੍‍ਮਰਣ ਕਰਕੇ. ਸਿਮਰਕੇ. "ਸੋਈ ਪੁਰਖੁ ਸਿਵਰਿ ਸਾਚਾ." (ਸਵੈਯੇ ਮਃ ੩. ਕੇ)


ਸੰਗ੍ਯਾ- ਜਨਨਇੰਦ੍ਰਿਯ ਸਮਾਨ ਸ਼ਿਵ ਦਾ ਚਿਨ੍ਹ, ਜਿਸ ਨੂੰ ਸ਼ਿਵ ਰੂਪ ਜਾਣਕੇ ਸ਼ੈਵ ਪੂਜਦੇ ਹਨ. ਦੇਖੋ, ਦੁਆਦਸ ਸਿਲਾ ਅਤੇ ਲਿੰਗ.


ਸੰਗ੍ਯਾ- ਕੈਲਾਸ਼। ੨. ਸਤਸੰਗ.


ਸ਼ਿਵ ਦੀ ਸਵਾਰੀ ਬੈਲ. ਨਾਦੀਆ.