Meanings of Punjabi words starting from ਪ

ਵਿ- ਪੂਰਣ ਗੁਰੂ. ਆਤਮਗ੍ਯਾਨੀ ਅਤੇ ਵਿਦ੍ਵਾਨ ਧਰਮਉਪਦੇਸ਼ਕ। ੨. ਸੰਗ੍ਯਾ- ਸਤਿਗੁਰੂ ਨਾਨਕ ਦੇਵ, "ਪੂਰਾ ਗੁਰੂ ਅਖ੍ਯਉ ਜਾਕਾ ਮੰਤ੍ਰ." (ਸੁਖਮਨੀ)


ਪੂਰਣ ਹੋਇਆ. ਵ੍ਯਾਪਕ. "ਕੀਟ ਹਸਤਿ ਸਗਲ ਪੂਰਾਨ." (ਗੌਂਡ ਮਃ ੫)


ਸੰਗ੍ਯਾ- ਪੂਰਣਪੁਰਸ. ਸਤਿਗੁਰੂ ਨਾਨਕ ਦੇਵ. "ਪੂਰਾਪੁਰਖੁ ਪਾਇਆ ਵਡਭਾਗੀ." (ਸੂਹੀ ਛੰਤ ਮਃ ੪) ੨. ਕਰਤਾਰ.


ਵਿ- ਉਹ ਰਾਹ, ਜਿਸ ਵਿੱਚ ਪੈਕੇ ਭੁਲੇਖਾ ਨਾ ਲੱਗੇ। ੨. ਸੰਗ੍ਯਾ- ਸਿੱਖਪੰਥ. ਗੁਰੂ ਨਾਨਕ ਦੇਵ ਦਾ ਦੱਸਿਆ ਰਾਹ. ਸਿੱਖ ਮਾਰਗ. "ਪੂਰਾਮਾਰਗੁ ਪੂਰਾ ਇਸਨਾਨੁ." (ਗਉ ਮਃ ੫)


ਪੂਰ੍‍ਣ ਲੋਕਿਕ. ਵਿ- ਪੂਰਣ ਪ੍ਰਸਿੱਧ. ਲੋਕਾਂ ਵਿੱਚ ਚੰਗੀ ਤਰਾਂ ਜਾਣਿਆ ਹੋਇਆ।#੨. ਦੁਨੀਆਵੀ ਵਿਹਾਰਾਂ ਵਿੱਚ ਪੂਰਣ. "ਪੂਰੀ ਸੋਭਾ ਪੂਰਾ ਲੋਕੀਕ." (ਗਉ ਮਃ ੫)


ਪੂਰਣ ਵਿਸ਼੍ਵਾਸ. ਪੂਰੀ ਸ਼੍ਰੱਧਾ। ੨. ਪੂਰਣ ਵ੍ਯਾਪਾਰ. ਪੂਰਾ ਵਣਿਜ. ਦੇਖੋ, ਵੇਸਾਹਨ.


ਕ੍ਰਿ. ਵਿ- ਪੂਰਣ ਕਰਕੇ. ਭਰਕੇ। ੨. ਵਿ- ਪੂਰਣ. ਸੰਪੂਰਣ. "ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ." (ਆਸਾ ਛੰਤ ਮਃ ੫) ੩. ਵ੍ਯਾਪਕ. "ਪੂਰਿ ਰਹਿਓ ਸਰਬਤ੍ਰ ਮੈ." (ਵਾਰ ਜੈਤ)


ਪੂਰਣ ਕੀਤੀ. "ਨਾਨਕ ਪੂਰਿਅੜੀ ਮਨ ਆਸਾ." (ਗਉ ਮਃ ੪)


ਪੂਰਣ ਕੀਤਾ। ੨. ਵ੍ਯਾਪਿਆ। ੩. ਹਠਯੋਗ ਦੇ ਮਤ ਅਨੁਸਾਰ ਸ੍ਵਾਸਾਂ ਨੂੰ ਓਅੰਜਪ ਨਾਲ ਅੰਦਰ ਪੂਰਿਆ (ਭਰਿਆ). "ਨਾਦ ਸਤ ਪੂਰਿਆ." (ਮਾਰੂ ਜੈਦੇਵ)