Meanings of Punjabi words starting from ਸ

ਸੰ. ਸ਼ਿਵਾ. ਸੰਗ੍ਯਾ- ਸ਼ਿਵ ਦੀ ਇਸਤ੍ਰੀ ਦੁਰਗਾ. ਪਾਰਵਤੀ. "ਧਰ ਧਿਆਨ ਮਨ ਸਿਵਾ ਕੋ ਤਕੀ ਪੁਰੀ ਕੈਲਾਸ." (ਚੰਡੀ ੧) ੨. ਪਾਰਬ੍ਰਹਮ ਦੀ ਸ਼ਕਤਿ. ਦੇਖੋ, ਸ਼ਿਵ. "ਦੇਹ ਸਿਵਾ ਵਰ ਮੋਹਿ ਅਬੈ." (ਚੰਡੀ ੧) ੩. ਹਰੀ ਦੁੱਬ। ੪. ਗਿਦੜੀ. "ਸਿਵਾ ਅਸਿਵਾ ਪੁਕਾਰਤ ਭਈ." (ਗੁਪ੍ਰਸੂ) ੫. ਹਲਦੀ। ੬. ਮੁਕਤਿ। ੭. ਹਰੜ. ੮. ਵਿ- ਸੁਖ ਦੇਣ ਵਾਲੀ. ੯. ਪ੍ਰਾ. ਸੰਗ੍ਯਾ- ਚਿਤਾ. ਸ਼ਵ ਦਾਹ ਦੀ ਥਾਂ। ੧੦. ਅ਼. [سِوا] ਕ੍ਰਿ. ਵਿ- ਬਗੈਰ. ਬਿਨਾ.

ਦੇਖੋ, ਸਿਵਾ ੧੦.

ਸੰਗ੍ਯਾ- ਤੰਤ੍ਰਸ਼ਾਸਤ੍ਰ. ਇਹ ਸ਼ਾਸਤ੍ਰ ਦੁਰਗਾ ਅਤੇ ਸ਼ਿਵ ਦੀ ਚਰਚਾ ਦਾ ਸੰਗ੍ਰਹ ਹੈ. "ਸਿਵਾ ਸਕਤਿ ਸੰਬਾਦੰ, ਮਨ ਛੋਡਿ ਛੋਡਿ ਸਗਲ ਭੇਦੰ." (ਗੌਂਡ ਨਾਮਦੇਵ)

ਦੇਖੋ, ਸਿਬਾਲ.

ਸੰਗ੍ਯਾ- ਸ਼ਿਵ ਦਾ ਆਲਯ (ਘਰ). ਸ਼ਿਵਮੰਦਿਰ.

ਸ਼ਿਵ (ਕਰਤਾਰ) ਨੇ. "ਸਿਵਿ ਸਕਤਿ ਮਿਟਾਈਆ." (ਗਉ ਮਃ ੩) ਮਾਇਆ ਮਿਟਾ ਦਿੱਤੀ। ੨. ਸੰ. शिवि¹ ਗਾਂਧਾਰ (ਗੰਧਾਰ) ਦੇ ਰਾਜਾ ਉਸ਼ੀਨਰ ਦਾ ਪੁਤ੍ਰ. ਮਹਾਭਾਰਤ ਵਿੱਚ ਇਸ ਦੀ ਦਯਾ ਅਤੇ ਦਾਨ ਬਾਬਤ ਲਿਖਿਆ ਹੈ ਕਿ ਇੰਦ੍ਰ ਬਾਜ਼ ਅਤੇ ਅਗਨੀ ਕਬੂਤਰ ਬਣਕੇ ਸ਼ਿਵਿ ਪਾਸ ਪਹੁੰਚੇ. ਕਬੂਤਰ ਰਾਜੇ ਦੀ ਗੋਦੀ ਵਿੱਚ ਲੁਕ ਗਿਆ, ਬਾਜ ਨੇ ਆਖਿਆ ਮੇਰਾ ਸ਼ਿਕਾਰ ਦੇਹ, ਮੈ ਭੁੱਖਾ ਮਰਦਾ ਹਾਂ. ਰਾਜੇ ਨੇ ਸ਼ਰਣਾਗਤ ਨੂੰ ਦੇਣਾ ਪਾਪ ਸਮਝਿਆ ਅਰ ਬਾਜ ਨੂੰ ਹੋਰ ਮਾਸ ਲੈਣ ਲਈ ਆਖਿਆ. ਬਾਜ ਨੇ ਕਿਹਾ ਤੂੰ ਆਪਣੇ ਸ਼ਰੀਰ ਦਾ ਮਾਸ ਕਬੂਤਰ ਬਰਾਬਰ ਦੇਹ. ਰਾਜੇ ਨੇ ਤਾਰਜ਼ੂ ਵਿੱਚ ਕਬੂਤਰ ਰੱਖਕੇ ਸ਼ਰੀਰ ਦਾ ਮਾਸ ਤੋਲਣਾ ਸ਼ੁਰੂ ਕੀਤਾ ਪਰ ਕਬੂਤਰ ਭਾਰੀ ਹੀ ਰਿਹਾ. ਅੰਤ ਨੂੰ ਰਾਜਾ ਆਪ ਤੱਕੜੀ ਵਿੱਚ ਚੜ੍ਹ ਬੈਠਾ. ਇਸ ਪਰ ਇੰਦ੍ਰ ਅਤੇ ਅਗਨੀ ਪ੍ਰਸੰਨ ਹੋਕੇ ਲੋਪ ਹੋ ਗਏ.²#ਹੋਰ ਕਥਾ ਹੈ ਕਿ ਵਿਸਨੁ ਭੁੱਖੇ ਬ੍ਰਾਹਮਣ ਦਾ ਰੂਪ ਧਾਰਕੇ ਆਇਆ. ਰਾਜੇ ਨੇ ਭੋਜਨ ਕਰਾਉਣਾ ਚਾਹਿਆ. ਪਰ ਬ੍ਰਾਹਮਣ ਨੇ ਆਖਿਆ ਕਿ ਮੈਂ ਕੇਵਲ ਤੇਰੇ ਪੁਤ੍ਰ ਦਾ ਮਾਸ ਖਾਵਾਂਗਾ. ਰਾਜੇ ਨੇ ਐਸਾ ਹੀ ਕੀਤਾ, ਜਦ ਮਾਸ ਤਿਆਰ ਹੋਇਆ ਤਦ ਬ੍ਰਾਹਮਣ ਨੇ ਆਖਿਆ ਕਿ ਪਹਿਲੇ ਤੂੰ ਖਾਹ ਫੇਰ ਮੈਂ ਖਾਵਾਂਗਾ, ਜਦ ਰਾਜਾ ਪੁਤ੍ਰ, ਦਾ ਮਾਸ ਖਾਣ ਲੱਗਾ, ਤਦ ਵਿਸਨੁ ਨੇ ਪ੍ਰਗਟ ਹੋ ਕੇ ਰਾਜੇ ਨੂੰ ਵਰਦਾਨ ਦੇ ਕੇ ਉਸ ਦੇ ਪੁਤ੍ਰ ਵ੍ਰਿਹਦਗਰਭ ਨੂੰ ਜਿੰਦਾ ਕਰ ਦਿੱਤਾ.

ਦੇਖੋ, ਸਿਵਿ। ੨. ਸ਼ਿਵ ਦੀ ਸ਼ਕਤਿ. ਸ਼ੈਵੀ. ਦੁਰਗਾ. "ਸਿਵੀ ਵਾਸਵੀ." (ਚੰਡੀ ੨)