Meanings of Punjabi words starting from ਅ

ਸੰ. अन्तर्वेद. ਵਿ- ਉਹ ਦੇਸ, ਜਿਸ ਵਿੱਚ ਜੱਗ ਦੀਆਂ ਵੇਦੀਆਂ ਹੋਣ। ੨. ਸੰਗ੍ਯਾ- ਗੰਗਾ ਅਤੇ ਯਮੁਨਾ (ਜਮਨਾ) ਦੇ ਵਿਚਕਾਰ ਦਾ ਦੇਸ਼, ਜਿਸ ਨੂੰ ਬ੍ਰਹ੍‌ਮਾਵਰਤ ਭੀ ਹਿੰਦੂਸ਼ਾਸਤ੍ਰਾਂ ਵਿੱਚ ਲਿਖਿਆ ਹੈ। ੩. ਦੋ ਨਦੀਆਂ ਦੇ ਮੱਧ ਦਾ ਦੇਸ਼. ਦੁਆਬ.


ਵਿ- ਅੰਤਰਵੇਦ ਦੇ ਰਹਿਣ ਵਾਲਾ. ਦੇਖੋ, ਅੰਤਰਵੇਦ. ਬ੍ਰਹ੍‌ਮਾਵਰਤ ਦਾ ਵਸਨੀਕ.


ਸੰਗ੍ਯਾ- ਟੇਕ (ਸ੍‍ਥਾਈ- ਰਹਾਉ) ਦੀਆਂ ਤੁਕਾਂ ਤੋਂ ਭਿੰਨ, ਸ਼ਬਦ ਦੀਆਂ ਬਾਕੀ ਤੁਕਾਂ. ਉਹ ਪਦ ਅਤੇ ਵਾਕ, ਜੋ ਰਹਾਉ ਦੀ ਤੁਕ ਦੇ ਅੰਦਰ ਗਾਏ ਜਾਣ। ੨. ਫਾਸਲਾ. ਵਿੱਥ। ੩. ਪੜਦਾ. ਆਵਰਣ. "ਜਿਨ ਕੈ ਭੀਤਰਿ ਹੈ ਅੰਤਰਾ। ਜੈਸੇ ਪਸੁ ਤੈਸੇ ਉਇ ਨਰਾ." (ਭੈਰ ਨਾਮਦੇਵ) ੪. ਯੋਗ ਮਤ ਅਨੁਸਾਰ ਅੰਤਰਾ ਉਸ ਵਿਘਨ ਨੂੰ ਆਖਦੇ ਹਨ, ਜੋ ਮਨ ਦੀ ਇਸਥਿਤੀ ਵਿੱਚ ਵਿਘਨ ਪਾਵੇ. ਦੇਖੋ, ਯੋਗ ਦਰਸ਼ਨ ੧- ੩੦ ੫. ਕ੍ਰਿ. ਵਿ- ਸਿਵਾਇ. ਬਿਨਾ.


ਵਿ- ਭੀਤਰੀ. ਅੰਦਰ ਦਾ. "ਅੰਤਰਿ ਰੋਗ ਮਹਾ ਦੁਖ." (ਮਾਰੂ ਸੋਲਹੇ ਮਃ ੩) ੨. ਕ੍ਰਿ. ਵਿ- ਭੀਤਰ. ਵਿੱਚ. "ਨਾਨਕ ਰਵਿ ਰਹਿਓ ਸਭ ਅੰਤਰਿ." (ਮਲਾ ਮਃ ੫) ੩. ਅੰਤਹਕਰਣ ਮੇਂ. ਮਨ ਵਿੱਚ. "ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ." (ਗਉ ਮਃ ੫) "ਅੰਤਰਿ ਚਿੰਤਾ ਨੀਦ ਨ ਸੋਵੈ" (ਵਾਰ ਸੋਰ ਮਃ ੩)