ਸੰਗ੍ਯਾ- ਪੂਪਲਾ. ਪੂਰੀ. ਘੀ ਵਿੱਚ ਤਲੀਹੋਈ ਰੋਟੀ. ਦੇਖੋ, ਪੂਰੀ ੪. ਅਤੇ ਪੂਪ.
ਵਿ- ਭਰਿਆ ਹੋਇਆ. ਤ੍ਰਿਪਤ.
ਕਿਸੇ ਅਜਾਣ ਲਿਖਾਰੀ ਨੇ ਸ਼ਸ਼ਤ੍ਰਨਾਮਮਾਲਾ ਦੇ ੭੭੭ ਅੰਗ ਵਿੱਚ "ਧੂਰਿਨ" ਦੀ ਥਾਂ ਇਹ ਸ਼ਬਦ ਲਿਖਿਆ ਹੈ. ਧੂਰਿ (ਰਜ) ਵਾਲੀ ਪ੍ਰਿਥਿਵੀ.
ਪੂਰਣ ਕੀਤੀ. "ਪੂਰੀ ਆਸਾ ਜੀ ਮਨਸਾ ਮੇਰੇ ਰਾਮ." (ਵਡ ਛੰਤ ਮਃ ੫) ੨. ਪੂਰਣ. ਨ੍ਯੂਨਤਾ ਰਹਿਤ. "ਪੂਰੀ ਹੋਈ ਕਰਾਮਾਤਿ." (ਵਾਰ ਰਾਮ ੩) ੩. ਸੰਗ੍ਯਾ- ਤਸੱਲੀ. "ਭਨਤਿ ਨਾਨਕ ਮੇਰੀ ਪੂਰੀ ਪਰੀ." (ਗਉ ਮਃ ੫) ੪. ਘੀ ਵਿੱਚ ਤਲੀ ਰੋਟੀ. ਪੂਰਿਕਾ. ਪੂਰੀ. ਸੰ. ਪੂਪਲਾ। ੫. ਮ੍ਰਿਦੰਗ ਢੋਲ ਆਦਿ ਦੇ ਮੂੰਹ ਤੇ ਮੜ੍ਹਿਆ ਹੋਇਆ ਗੋਲ ਚਮੜਾ.

ਪੂਰਣ ਹੋਇਆ ਹੋਇਆ ਹੈ. ਵ੍ਯਾਪਕ ਹੋ ਰਿਹਾ ਹੈ. "ਸਪਤ ਲੋਕ ਸਾਮਾਨਿ ਪੂਰੀਅਲੇ." (ਮਲਾ ਨਾਮਦੇਵ) ਸਮਾਨਭਾਵ ਕਰਕੇ ਪੂਰਣ ਹੋ ਰਿਹਾ ਹੈ.
ਪੂਰਣਕਰਤਾ. ਭਰਨ ਵਾਲਾ. "ਨੀਚ ਤੇ ਊਚ, ਊਨ ਪੂਰੀਨਾ." (ਬਿਲਾ ਮਃ ੫)
nan
ਕ੍ਰਿ- ਪੂਰਣਤਾ ਹੋਣੀ. ਕੰਮ ਸਿਰੇ ਚੜ੍ਹਨਾ. ਪੂਰੀ ਤਸੱਲੀ ਹੋਣੀ. "ਸਤਿਗੁਰਿ ਮਿਲਿਐ ਪੂਰੀਪਈ." (ਵਾਰ ਸੋਰ ਮਃ ੩)
ਉਹ ਰਾਸਿ (ਪੂੰਜੀ), ਜੋ ਕਦੇ ਨਾ ਘਟੇ. ਭਾਵ- ਸ਼ੁਭਗੁਣਾਂ ਦਾ ਸਮੁਦਾਯ.
ਦੇਖੋ, ਪੂਰ ੧. "ਦੁਬਿਧਾ ਡੋਬੇ ਪੂਰੁ." (ਸ੍ਰੀ ਮਃ ੧)